ਪੈਰਾਡਾਈਜ਼ ਇੰਟਰਨੈਸ਼ਨਲ ਦੀ ਗੀਤਿਕਾ ਗਰਗ ਬਣੀ ਜੱਜ

in #delhi2 years ago

03_09_2022-03ptl_32_03092022_638-c-2_m.jpgਦਿ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਘੱਗਾ ਦੀ ਵਿਦਿਆਰਥਣ ਗੀਤਿਕਾ ਗਰਗ ਨੇ ਸੰਸਥਾ ਦੀ ਅਕਾਦਮਿਕ ਵਿਲੱਖਣਤਾ ਨੂੰ ਕਾਇਮ ਰੱਖਦੇ ਹੋਏ ਜੁਡੀਸ਼ੀਅਲ ਸਰਵਿਸਜ਼ 'ਚ ਆਪਣਾ ਨਾਂ ਦਰਜ ਕਰਵਾਇਆ ਹੈ। ਪਿਤਾ ਰਜਿੰਦਰ ਗਰਗ ਅਤੇ ਮਾਤਾ ਸ਼ਵੇਤਾ ਗਰਗ ਦੀ ਸਪੁੱਤਰੀ ਗੀਤਿਕਾ ਗਰਗ ਨੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਰਾਜਸਥਾਨ ਜੁਡੀਸ਼ੀਅਲ ਸਰਵਿਸਜ਼ ਇਮਤਿਹਾਨ ਵਿਚੋਂ 18ਵਾਂ ਸਥਾਨ ਹਾਸਲ ਕਰਨ ਉਪਰੰਤ ਗੀਤਿਕਾ ਗਰਗ ਦੀ ਚੋਣ ਬਤੌਰ ਜੱਜ ਹੋਈ ਹੈ। ਪੈਰਾਡਾਈਜ਼ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਪਹਿਲਾ ਹੀ ਆਰਮੀ ਅਫ਼ਸਰ, ਡਾਕਟਰ, ਇੰਜੀਨੀਅਰ ਅਤੇ ਸੀਏ ਬਣਨ ਉਪਰੰਤ ਦੇਸ਼ਾਂ ਵਿਦੇਸ਼ਾਂ 'ਚ ਆਪਣੀਆਂ ਸੇਵਾਵਾ ਨਿਭਾ ਰਹੇ ਹਨ।

Sort:  

🙏🙏👍