ਪੰਜਾਬ ਦੀਆਂ ਜੇਲ੍ਹਾਂ ਵਿੱਚੋਂ 50 ਦਿਨਾਂ 'ਚ 710 ਮੋਬਾਈਲ ਫੋਨ ਜ਼ਬਤ VIP ਕੈਦੀਆਂ ਦੀ ਸੈਲ ਬੰਦ ਕਰੇਗੀ ਮਾਨ ਸਰਕਾਰ

in #wortheum2 years ago

ਮੁੱਖ ਮੰਤਰੀ ਭਗਵਾਨ ਮਾਨ ਨੇ ਦੱਸਿਆ ਕਿ ਇਨ੍ਹਾਂ ਮੋਬਾਈਲਾਂ ਦੀ ਵਰਤੋਂ ਗੈਂਗਸਟਰਾਂ ਅਤੇ ਸਮੱਗਲਰਾਂ ਜੇਲ੍ਹਾਂ ਵਿੱਚ ਆਪਣੀ ਕਾਰਵਾਈ ਚਲਾਉਣ ਲਈ ਕੀਤੀ ਜਾਂਦੀ ਸੀ।ਮੁੱਖ ਮੰਤਰੀ ਨੇ ਦੱਸਿਆ ਕਿ ਜਿਨ੍ਹਾਂ ਦੇ ਨਾਮ ਤੇ ਇਹ ਫੋਨ ਨੰਬਰ ਚੱਲ ਰਹੇ ਹਨ, ਉਨ੍ਹਾਂ ਨੂੰ ਫੜਨ ਲਈ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਪ੍ਰਤੀ ਸਖ਼ਤ ਕਾਰਵਾਈ ਕੀਤੀ ਜਾਵੇਗੀ। IMG_20220515_175727.jpg

ਚੰਡੀਗੜ੍ਹ Punjab news:ਪੰਜਾਬ ਦੀਆਂ ਜੇਲ੍ਹਾਂ ਵਿੱਚ ਗੈਂਗਸਟਰਾਂ ਅਤੇ ਅਪਰਾਧੀਆਂ ਦੇ ਗੱਠਜੋੜ ਵਿਰੁੱਧ ਵੱਡੀ ਕਾਰਾਵਾਈ ਕਰਦਿਆਂ ਇਕ ਵਿਸ਼ੇਸ਼ ਮੁਹਿੰਮ ਤਹਿਤ ਪੁਲੀਸ ਨੇ ਹੁਣ ਤਕ ਜੇਲ੍ਹਾਂ ਵਿੱਚੋਂ 710 ਮੋਬਾਇਲ ਫੋਨ ਬਰਾਮਦ ਕੀਤੇ ਹਨ । ਇਸੇ ਦੌਰਾਨ ਜੇਲ੍ਹਾਂ ਵਿੱਚ VIP ਕਲਚਰ ਨੂੰ ਜੜ੍ਹੋਂ ਪੁੱਟਣ ਪੰਜਾਬ ਸਰਕਾਰ ਨੇ ਸਾਰੇ ਵੀਆਈਪੀ ਸੈੱਲਾਂ ਨੂੰ ਢਾਹ ਕੇ ਪ੍ਰਬੰਧਕੀ ਬਲਾਕਾਂ ਵਿਚ ਤਬਦੀਲੀ ਕਰਨ ਦਾ ਫ਼ੈਸਲਾ ਕੀਤਾ ।ਜਾਣਕਾਰੀ ਦੌਰਾਨ 16 ਤੋਂ ਮਈ 10 ਤੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ।ਜਿਸ ਤਹਿਤ ਕੈਦੀਆਂ ਕੋਲੋਂ 710 ਮੋਬਾਇਲ ਬਰਾਮਦ ਕੀਤੇ ਸਨ।ਇਸੇ ਤੋਂ ਇਲਾਵਾ 1 ਮਈ ਤੋਂ 10 ਦੀ ਕਾਰਵਾਈ ਦੌਰਾਨ 190 ਫੜੇ ਗਏ ਹਨ।
IMG_20220515_175750.jpg
ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ

ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਮੋਬਾਈਲਾਂ ਦੀ ਵਰਤੋਂ ਗੈਂਗਸਟਰਾਂ ਦੁਆਰਾ ਜੇਲ੍ਹ ਵਿਚ ਆਪਣੀ ਕਾਰਵਾਈ ਚਲਾਉਣ ਲਈ ਕੀਤੀ ਜਾਂਦੀ ਸੀ। ਭਗਵੰਤ ਮਾਨ ਨੇ ਦੱਸਿਆ ਕਿ ਜਿਨ੍ਹਾਂ ਦੇ ਨਾਮ ਤੇ ਇਹ ਮੋਬਾਇਲ ਨੰਬਰ ਚੱਲ ਰਹੇ ਹਨ ਉਨ੍ਹਾਂ ਨੂੰ ਫੜਨ ਲਈ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਤੀ ਜਲਦ ਹੀ ਸਖਤ ਕਾਰਵਾਈ ਕੀਤੀ ਜਾਵੇਗੀ

ਮੁੱਖ ਮੰਤਰੀ ਨੇ ਦੱਸਿਆ ਕਿ ਜੇਲ੍ਹ ਵਿਚ ਰਹਿ ਰਹੇ ਲੋਕਾਂ ਨੂੰ ਅਦਾਲਤ ਵਲੋਂ ਕਾਨੂੰਨ ਤੋੜਨ ਦੀ ਸਜ਼ਾ ਦਿੱਤੀ ਗਈ ਹੈ ਅਤੇ ਉਹ ਜੇਲ੍ਹ ਵਿੱਚ ਬੈਠ ਕੇ ਸੁੱਖ ਨਹੀਂ ਮਾਣ ਸਕਦੇ। ਭਗਵੰਤ ਮਾਨ ਨੇ ਕਿਹਾ ਕਿ ਹੁਣ ਜੇਲ੍ਹ ਨੂੰ ਅਸਲੀ ਸੁਧਾਰ ਘਰ ਬਣਾਇਆ ਜਾਵੇਗਾ ਜਿੱਥੇ ਅਪਰਾਧੀਆਂ ਨੂੰ ਆਪਣੇ ਕੀਤੇ ਅਪਰਾਧਾਂ ਦੀ ਅਸਲ ਸਜ਼ਾ ਭੁਗਤਣੀ ਪਵੇਗੀ।

ਧਿਆਨ ਯੋਗ ਗੱਲ ਹੈ ਕਿ ਪੰਜਾਬ ਦੀਆਂ ਜੇਲਾਂ ਵਿਚ ਮੋਬਾਈਲ ਕਲਚਰ ਇੰਨਾ ਵਧ ਗਿਆ ਹੈ ਕੀ ਗੈਂਗਸਟਰ ਜੇਲ੍ਹਾਂ ਵਿੱਚ ਬੈਠ ਕੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਧਮਕੀਆਂ ਦਿੰਦੇ ਹਨ। ਜੇਲ੍ਹ ਤੋਂ ਬਾਹਰ ਹੋ ਰਹੇ ਕਤਲਾਂ ਦੀ ਉਹ ਆਪ ਜ਼ਿੰਮੇਵਾਰੀ ਲੈਂਦੇ ਹਨ।