ਸਿੱਧੂ ਮੂਸੇਵਾਲਾ ਦੇ ਗੀਤ `ਜਾਂਦੀ ਵਾਰ` ਨੂੰ ਲੈ ਕੇ ਵਿਵਾਦ

in #punjab2 years ago

ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਸਲੀਮ ਮਰਚੈਂਟ ਨੇ ਹਾਲ ਹੀ 'ਚ ਸਿੱਧੂ ਮੂਸੇਵਾਲਾ (Sidhu Moose Wala) ਦੇ 'ਜਾਂਦੀ ਵਾਰ' ਗੀਤ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਇਹ ਗੀਤ ਸਾਲ 2021 'ਚ ਰਿਕਾਰਡ ਕੀਤਾ ਗਿਆ ਸੀ।ਇਸ ਗੀਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬੀ ਇੰਡਸਟਰੀ ਸਵਾਲ ਕਰ ਰਹੀ ਹੈ ਕਿ ਮਰਚੈਂਟ ਨੇ ਗੀਤ ਮੂਸੇਵਾਲਾ ਦੇ ਪਰਿਵਾਰ ਨੂੰ ਕਿਉਂ ਨਹੀਂ ਸੌਂਪਿਆ, ਜਦੋਂ ਕਿ ਮੂਸੇਵਾਲਾ ਦੇ ਪਰਿਵਾਰ ਨੇ ਉਨ੍ਹਾਂ ਨੂੰ ਵਾਰ-ਵਾਰ ਅਪੀਲ ਕੀਤੀ ਸੀ ਕਿ ਮੂਸੇਵਾਲਾ ਦਾ ਕੋਈ ਵੀ ਗੀਤ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਰਿਲੀਜ਼ ਨਾ ਕੀਤਾ ਜਾਵੇ। sidhu.jpg