ਬਚੇ ਹੋਏ ਪੁਦੀਨੇ ਦੇ ਪੱਤਿਆਂ ਤੋਂ ਇੰਝ ਤਿਆਰ ਕਰੋ Mint Soap, ਗਰਮੀ ਤੋਂ ਮਿਲੇਗੀ ਰਾਹਤ

in #punjab2 years ago

ਪੁਦੀਨਾ ਸਾਬਣ (Mint Soap) ਬਣਾਉਣ ਦੀ ਸਮੱਗਰੀਪੁਦੀਨੇ ਦਾ ਸਾਬਣ ਬਣਾਉਣ ਲਈ, ਪੁਦੀਨੇ ਦੇ ਤਾਜ਼ੇ ਪੱਤਿਆਂ ਤੋਂ ਇਲਾਵਾ, ਤਾਜ਼ਾ ਐਲੋਵੇਰਾ ਜੈੱਲ, ਲੈਵੇਂਡਰ ਤੇਲ, ਤੁਲਸੀ ਦੇ ਪੱਤੇ, ਹਲਦੀ ਪਾਊਡਰ ਅਤੇ ਗੁਲਾਬ ਜਲ ਨੂੰ ਇਕੱਠਾ ਕਰੋ ਅਤੇ ਰੱਖੋ। ਆਓ ਜਾਣਦੇ ਹਾਂ ਪੁਦੀਨੇ ਦਾ ਸਾਬਣ ਬਣਾਉਣ ਦਾ ਤਰੀਕਾ।ਮੌਸਮ ਦੇ ਮੁਤਬਾਕ ਨਹਾਉਣ ਵਾਲੇ ਪ੍ਰੋਡਕਟਸ ਜਿਵੇਂ ਕਿ ਸਾਬਣ, ਬਾਡੀ ਸ਼ੈਂਪੂ ਬਦਲਦੇ ਰਹਿੰਦੇ ਹਨ। ਸਰਦੀਆਂ ਵਿੱਚ ਨਹਾਉਣ ਲਈ ਗਰਮ ਪਾਣੀ ਅਤੇ ਅਜਿਹੇ ਸਾਬਣ ਦੀ ਜ਼ਰੂਰਤ ਹੁੰਦੀ ਹੈ ਜੋ ਸਰੀਰ ਤੇ ਸਕਿਨ ਨੂੰ ਖੁਸ਼ਕੀ ਤੋਂ ਬਚਾਅ ਸਕੇ।ਇਸ ਦੇ ਉਲਟ ਗਰਮੀਆਂ ਦੇ ਮੌਸਮ ਵਿੱਚ, ਜਿੱਥੇ ਫਰੈਸ਼ ਅਤੇ ਐਕਟਿਵ ਰਹਿਣ ਲਈ ਨਹਾਉਣਾ ਰੁਟੀਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਦੇ ਨਾਲ ਹੀ ਕਈ ਲੋਕ ਸਰੀਰ 'ਚੋਂ ਪਸੀਨੇ ਦੀ ਬਦਬੂ ਨੂੰ ਦੂਰ ਕਰਨ ਅਤੇ ਸਰੀਰ 'ਤੇ ਜਮ੍ਹਾ ਗੰਦਗੀ ਨੂੰ ਸਾਫ ਕਰਨ ਲਈ ਨਹਾਉਂਦੇ ਸਮੇਂ ਸਾਬਣ ਲਗਾਉਣਾ ਪਸੰਦ ਕਰਦੇ ਹਨ ਪਰ ਬਾਜ਼ਾਰੀ ਰਸਾਇਣਾਂ ਵਾਲੇ ਸਾਬਣ ਦੀ ਵਰਤੋਂ ਸਕਿਨ ਲਈ ਵੀ ਹਾਨੀਕਾਰਕ ਹੈ।ਅਜਿਹੇ 'ਚ ਜੇਕਰ ਤੁਸੀਂ ਚਾਹੋ ਤਾਂ ਘਰ 'ਚ ਬਣੇ ਪੁਦੀਨੇ ਵਾਲੇ ਸਾਬਣ ਨੂੰ ਅਜ਼ਮਾ ਸਕਦੇ ਹੋ ਅਤੇ ਗਰਮੀਆਂ 'ਚ ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਆਪਣੇ ਤੋਂ ਦੂਰ ਰੱਖ ਸਕਦੇ ਹੋ। ਦਰਅਸਲ, ਗਰਮੀਆਂ ਵਿੱਚ ਪੁਦੀਨੇ ਦਾ ਸੇਵਨ ਆਮ ਗੱਲ ਹੈ। ਇਸ ਦੇ ਨਾਲ ਹੀ ਔਸ਼ਧੀ ਗੁਣਾਂ ਨਾਲ ਭਰਪੂਰ ਪੁਦੀਨਾ ਸਕਿਨ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਅਸੀਂ ਤੁਹਾਨੂੰ ਪੁਦੀਨੇ ਦਾ ਸਾਬਣ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ। ਜਿਸ ਦੀ ਮਦਦ ਨਾਲ ਤੁਸੀਂ ਬਚੇ ਹੋਏ ਪੁਦੀਨੇ ਤੋਂ ਸਾਬਣ ਬਣਾ ਕੇ ਨਾ ਸਿਰਫ ਆਪਣੇ ਨਹਾਉਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਬਲਕਿ ਸਕਿਨ ਦੀਆਂ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ।ਪੁਦੀਨਾ ਸਾਬਣ ਬਣਾਉਣ ਦੀ ਸਮੱਗਰੀਪੁਦੀਨੇ ਦਾ ਸਾਬਣ ਬਣਾਉਣ ਲਈ, ਪੁਦੀਨੇ ਦੇ ਤਾਜ਼ੇ ਪੱਤਿਆਂ ਤੋਂ ਇਲਾਵਾ, ਤਾਜ਼ਾ ਐਲੋਵੇਰਾ ਜੈੱਲ, ਲੈਵੇਂਡਰ ਤੇਲ, ਤੁਲਸੀ ਦੇ ਪੱਤੇ, ਹਲਦੀ ਪਾਊਡਰ ਅਤੇ ਗੁਲਾਬ ਜਲ ਨੂੰ ਇਕੱਠਾ ਕਰੋ ਅਤੇ ਰੱਖੋ। ਆਓ ਜਾਣਦੇ ਹਾਂ ਪੁਦੀਨੇ ਦਾ ਸਾਬਣ ਬਣਾਉਣ ਦਾ ਤਰੀਕਾ।ਸਾਬਣ ਬਣਾਉਣ ਤੋਂ ਪਹਿਲਾਂ ਹਰ ਚੀਜ਼ ਨੂੰ ਚੰਗੀ ਤਰ੍ਹਾਂ ਧੋਵੋ। ਹੁਣ ਪੁਦੀਨੇ ਦੀਆਂ ਪੱਤੀਆਂ ਅਤੇ ਤੁਲਸੀ ਦੀਆਂ ਪੱਤੀਆਂ ਨੂੰ ਮਿਕਸਰ ਵਿੱਚ ਪੀਸ ਕੇ ਇੱਕ ਕਟੋਰੀ ਵਿੱਚ ਕੱਢ ਲਓ। ਇਸ ਮਿਸ਼ਰਣ ਵਿੱਚ ਐਲੋਵੇਰਾ ਜੈੱਲ, ਗੁਲਾਬ ਜਲ, ਹਲਦੀ ਪਾਊਡਰ ਅਤੇ ਲੈਵੇਂਡਰ ਤੇਲ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਪੇਸਟ ਨੂੰ ਸਾਬਣ ਦੇ ਮੋਲਡ 'ਚ ਭਰ ਕੇ ਫਰਿੱਜ 'ਚ 2-3 ਘੰਟੇ ਲਈ ਰੱਖ ਦਿਓ। ਇਸ ਤੋਂ ਬਾਅਦ ਤੁਹਾਡਾ ਪੁਦੀਨੇ ਦਾ ਸਾਬਣ ਤਿਆਰ ਹੈ। ਨਹਾਉਂਦੇ ਸਮੇਂ ਤੁਸੀਂ ਇਸ ਸਾਬਣ ਦੀ ਨਿਯਮਤ ਵਰਤੋਂ ਕਰ ਸਕਦੇ ਹੋ। ਆਓ ਜਾਣਦੇ ਹਾਂ ਪੁਦੀਨੇ ਦੇ ਸਾਬਣ ਦੇ ਕੁਝ ਅਨੋਖੇ ਫਾਇਦਿਆਂ ਬਾਰੇ।Screenshot_2022_0519_214514.jpg
ਪੁਦੀਨੇ ਦਾ ਸਾਬਣ ਲਗਾਉਣ ਦੇ ਫਾਇਦੇਗਰਮੀਆਂ ਵਿੱਚ ਪੁਦੀਨੇ ਦੇ ਸਾਬਣ ਦੀ ਵਰਤੋਂ ਸਕਿਨ ਲਈ ਬਹੁਤ ਕਾਰਗਰ ਨੁਸਖਾ ਹੈ। ਕੈਮੀਕਲ ਮੁਕਤ ਹੋਣ ਦੇ ਨਾਲ-ਨਾਲ ਪੁਦੀਨੇ ਦੇ ਸਾਬਣ ਵਿੱਚ ਮੌਜੂਦ ਐਂਟੀ-ਬੈਕਟੀਰੀਅਲ ਅਤੇ ਐਂਟੀ-ਆਕਸੀਡੈਂਟ ਗੁਣ ਗਰਮੀਆਂ ਵਿੱਚ ਫਿੰਸੀਆਂ ਤੇ ਮੁਹਾਸਿਆਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਨਾਲ-ਨਾਲ ਦਾਗ-ਧੱਬਿਆਂ ਤੋਂ ਛੁਟਕਾਰਾ ਦਿਵਾਉਣ ਵਿੱਚ ਵੀ ਮਦਦਗਾਰ ਹੁੰਦੇ ਹਨ। ਦੂਜੇ ਪਾਸੇ, ਐਲੋਵੇਰਾ ਜੈੱਲ, ਤੁਲਸੀ ਅਤੇ ਹਲਦੀ ਪਾਊਡਰ ਜਿਸ ਵਿੱਚ ਔਸ਼ਧੀ ਤੱਤ ਹੁੰਦੇ ਹਨ, ਟੈਨਿੰਗ ਅਤੇ ਸਨਬਰਨ ਤੋਂ ਰਾਹਤ ਦੇ ਕੇ ਸਕਿਨ ਨੂੰ ਕੁਦਰਤੀ ਤੌਰ 'ਤੇ ਚਮਕਦਾਰ ਬਣਾਉਣ ਵਿੱਚ ਮਦਦਗਾਰ ਹੁੰਦੇ ਹਨ।