Women Health : ਤੇਜ਼ੀ ਨਾਲ ਵਜ਼ਨ ਘੱਟ ਕਰਨ ਲਈ ਫੋਲੋ ਕਰੋ ਇਹ diet chart

in #health2 years ago

IMG_20220602_212951.jpgWomen weight loss diet: ਮੋਟਾਪੇ ਦੀ ਸਮੱਸਿਆ ਤੋਂ ਅੱਜ-ਕੱਲ੍ਹ ਪੁਰਸ਼ ਅਤੇ ਔਰਤਾਂ ਦੋਵੇਂ ਹੀ ਪ੍ਰੇਸ਼ਾਨ ਹਨ। ਦੂਜੇ ਪਾਸੇ ਮਰਦਾਂ ਦੇ ਮੁਕਾਬਲੇ ਔਰਤਾਂ ਇਸ ਸਮੱਸਿਆ ਦਾ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ। ਇਸ ਦਾ ਕਾਰਨ ਗਲਤ ਲਾਈਫਸਟਾਈਲ, ਅਨਹੈਲਥੀ ਫ਼ੂਡ, ਫਿਜ਼ੀਕਲ ਐਕਟੀਵਿਟੀ ਦੀ ਕਮੀ, ਹਾਰਮੋਨਸ 'ਚ ਬਦਲਾਅ ਆਦਿ ਮੰਨਿਆ ਜਾਂਦਾ ਹੈ। ਮਾਹਿਰਾਂ ਅਨੁਸਾਰ ਜ਼ਿਆਦਾਤਰ ਔਰਤਾਂ ਨੂੰ ਹਾਰਮੋਨਲ ਬਦਲਾਅ ਕਾਰਨ ਭਾਰ ਵਧਣ ਦੀ ਸਮੱਸਿਆ ਹੁੰਦੀ ਹੈ। ਮੋਟਾਪਾ ਕਈ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਦੇ ਨਾਲ ਹੀ ਮੋਟਾਪੇ ਨੂੰ ਕੰਟਰੋਲ ਕਰਨ 'ਚ ਡਾਈਟ ਅਹਿਮ ਭੂਮਿਕਾ ਨਿਭਾਉਂਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਸਹੀ ਡਾਈਟ ਪੈਟਰਨ ਦੱਸਦੇ ਹਾਂ। ਇਸ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਭਾਰ ਨੂੰ ਕੰਟਰੋਲ ਕਰ ਸਕਦੇ ਹੋ।

ਸਵੇਰੇ ਇੱਕ ਗਲਾਸ ਪਾਣੀ ਪੀਓ: ਸਵੇਰੇ ਇਕ ਗਲਾਸ ਕੋਸੇ ਪਾਣੀ 'ਚ 1 ਚੱਮਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਤੁਹਾਡਾ ਭਾਰ ਘੱਟ ਕਰਨ 'ਚ ਮਦਦ ਮਿਲੇਗੀ। ਇਸ ਦੇ ਨਾਲ ਇਮਿਊਨਿਟੀ ਅਤੇ ਪਾਚਨ ਤੰਤਰ 'ਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਨਾਸ਼ਤੇ ਤੋਂ 30 ਮਿੰਟ ਪਹਿਲਾਂ 1 ਗਲਾਸ ਪਾਣੀ ਪੀਓ। ਇਸ ਨਾਲ ਤੁਹਾਡੀ ਭੁੱਖ ਕੰਟਰੋਲ ਹੋਵੇਗੀ ਅਤੇ ਪਾਚਨ ਸ਼ਕਤੀ ਵਧੇਗੀ।

ਪ੍ਰੋਟੀਨ ਭਰਪੂਰ ਨਾਸ਼ਤਾ: ਨਾਸ਼ਤੇ 'ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਖਾਓ। ਇਸ 'ਚ ਤੁਸੀਂ ਰਾਜਮਾ, ਛੋਲੇ, ਬੀਨਜ਼ ਦੇ ਨਾਲ ਅੰਕੁਰਿਤ ਸਲਾਦ ਖਾ ਸਕਦੇ ਹੋ। ਇਸ ਨਾਲ ਤੁਹਾਡੇ ਭੋਜਨ ਦੀ ਕਰੇਵਿੰਗ ਕੰਟਰੋਲ 'ਚ ਰਹੇਗੀ ਅਤੇ ਭਾਰ ਨੂੰ ਘਟਾਉਣ 'ਚ ਮਦਦ ਮਿਲੇਗੀ।
ਲੰਚ 'ਚ ਖਾਓ ਇਹ ਚੀਜ਼ਾਂ: ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਲੰਚ 'ਚ ਸਿਰਫ 1-1 ਕੌਲੀ ਦਾਲ, ਸਬਜ਼ੀ ਅਤੇ ਗ੍ਰੀਨ ਸਲਾਦ ਖਾਓ। ਭਾਰ ਘਟਾਉਣ ਲਈ ਤੁਹਾਨੂੰ ਲੰਚ 'ਚ ਰੋਟੀ ਅਤੇ ਚੌਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਸ਼ਾਮ ਦੀ ਚਾਹ: ਕਈ ਲੋਕਾਂ ਨੂੰ ਸ਼ਾਮ ਨੂੰ ਚਾਹ ਪੀਣ ਦੀ ਆਦਤ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਚਾਹ ਦੇ ਸ਼ੌਕੀਨ ਹੋ ਤਾਂ ਇਸ ਦੇ ਨਾਲ ਸਿਰਫ 2 ਕੁਕੀਜ਼ ਖਾਓ। ਇਹ ਵੀ ਧਿਆਨ 'ਚ ਰੱਖੋ ਕਿ ਕੁਕੀਜ਼ 'ਚ ਘੱਟ ਸ਼ੂਗਰ ਹੋਵੇ। ਇਸ ਨਾਲ ਤੁਹਾਡਾ ਪੇਟ ਭਰ ਜਾਵੇਗਾ ਅਤੇ ਭਾਰ ਵਧਣ ਦੀ ਸਮੱਸਿਆ ਨਹੀਂ ਹੋਵੇਗੀ।

ਸ਼ਾਮ ਦਾ ਨਾਸ਼ਤਾ: ਲੋਕ ਅਕਸਰ ਸ਼ਾਮ ਨੂੰ ਭੁੱਖ ਲੱਗਣ 'ਤੇ ਮੈਕਰੋਨੀ, ਪਾਸਤਾ, ਸੈਂਡਵਿਚ ਆਦਿ ਚੀਜ਼ਾਂ ਖਾਂਦੇ ਹਨ। ਪਰ ਇਸ ਦਾ ਸੇਵਨ ਸੰਜਮ 'ਚ ਕਰਨਾ ਚਾਹੀਦਾ ਹੈ। ਇਨ੍ਹਾਂ ਭੋਜਨਾਂ 'ਚ ਤੇਲ ਅਤੇ ਮਸਾਲੇ ਜ਼ਿਆਦਾ ਹੁੰਦੇ ਹਨ ਜਿਸ ਕਾਰਨ ਭਾਰ ਵਧ ਸਕਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਸ਼ਾਮ ਨੂੰ ਭੋਜਨ ਦੀ ਕਰੇਵਿੰਗ ਹੁੰਦੀ ਹੈ ਤਾਂ ਤੁਸੀਂ ਫਲ, ਸੁੱਕੇ ਮੇਵੇ, ਹਰੀਆਂ ਸਬਜ਼ੀਆਂ ਦਾ ਸਲਾਦ ਆਦਿ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ 1 ਗਲਾਸ ਫਲਾਂ ਦਾ ਜੂਸ ਪੀ ਸਕਦੇ ਹੋ। ਇਹ ਤੁਹਾਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਤੁਹਾਡੀ ਭੁੱਖ ਨੂੰ ਸ਼ਾਂਤ ਕਰਨ 'ਚ ਮਦਦ ਕਰੇਗਾ।

ਡਿਨਰ: ਭਾਰ ਘਟਾਉਣ ਲਈ ਡਿਨਰ 'ਚ ਰੋਟੀ ਵੀ ਛੱਡ ਦਿਓ। ਇਸ ਦੀ ਬਜਾਏ 1 ਕੌਲੀ ਸਬਜ਼ੀਆਂ ਅਤੇ 1 ਕੱਪ ਚੌਲ ਖਾਓ। ਤੁਸੀਂ ਚਾਹੋ ਤਾਂ 1 ਕੌਲੀ ਰਾਇਤਾ ਵੀ ਖਾ ਸਕਦੇ ਹੋ। ਇਹ ਤੁਹਾਡੇ ਸਰੀਰ ਦੀਆਂ ਪ੍ਰੋਬਾਇਓਟਿਕ ਲੋੜਾਂ ਨੂੰ ਪੂਰਾ ਕਰਨ 'ਚ ਮਦਦ ਕਰੇਗਾ। ਨਾਲ ਹੀ ਪੇਟ ਨੂੰ ਠੰਡਕ ਮਹਿਸੂਸ ਹੋਵੇਗੀ।

Sort:  

God job

Good job