‘ਮਾਂ ਬੋਲੀ’ ਨਾਲ ਮੋਹ ਦੀਆਂ ਤੰਦਾਂ ਪਰ ਹਕੂਮਤਾਂ ਨਾਲ ਖਫ਼ਾ ਹੈ ਤੇਜਿੰਦਰ ਸਿੰਘ ਖ਼ਾਲਸਾ

in #delhi2 years ago

30_11_2022-12410323cd-_tajinder-singh-khalsa-copy_9165357_m.jpg‘ਮਾਂ ਬੋਲੀ’ ਪੰਜਾਬੀ ਨਾਲ ਮੋਹ ਦੇ ਚੱਲਦਿਆਂ ਘਰੋਂ ਸਾਈਕਲ ਲੈ ਕੇ ਤੁਰਨ ਵਾਲਾ ਤੇਜਿੰਦਰ ਸਿੰਘ ਖ਼ਾਲਸਾ ਪ੍ਰਚਾਰ ਕਰਦਾ ਹੋਇਆ ਕਈ ਸੌ ਮੀਲਾਂ ਦਾ ਸਫ਼ਰ ਕਰ ਘਰ ਮੁਡ਼ਦਾ ਹੈ। ਭਾਵੇਂ ਕਿ ਤਿੰਨ ਐੱਮਏ (ਪੰਜਾਬੀ, ਹਿਸਟਰੀ ਤੇ ਕੰਪਿਊਟਰ), ਬੀਐੱਡ ਤੇ ਦੋ ਵਾਰ ਟੈੱਟ ਪਾਸ ਕਰ ਚੁੱਕਿਆ ਹੈ, ਪਰ ਹਕੂਮਤਾਂ ਵੱਲੋਂ ਉਸ ਦੀਆਂ ਡਿਗਰੀਆਂ ਦੀ ਕੋਈ ਕਦਰ ਨਾ ਪੈਂਦੀ ਦੇਖ ਉਸ ਨੇ ਆਪਣੇ ਪੰਜਾਬ ਦੀ ਗੁਰੂਆਂ, ਫ਼ਕੀਰਾਂ ਦੀ ਭਾਸ਼ਾ ‘ਗੁਰਮੁਖੀ’ ਨੂੰ ਹੀ ਹਰ ਇਕ ਤਕ ਲਿਜਾਣ ਤੇ ਇਸ ਨੂੰ ਪ੍ਰਫੁਲਿੱਤ ਕਰਨ ਲਈ ਆਪਣਾ ਜਨੂੰਨ ਬਣਾ ਲਿਆ ਹੈ।

ਤੇਜਿੰਦਰ ਖ਼ਾਲਸਾ ਦਾ ਕਹਿਣਾ ਹੈ ਕਿ ਉਸ ਕੋਲ ਡਿਗਰੀਆਂ ਹਨ, ਪਰ ਹਕੂਮਤਾਂ ਨੇ ਇਸ ਦੀ ਕੋਈ ਕਦਰ ਨਹੀਂ ਪਾਈ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਦਾ ਹੱਥ ਫਡ਼੍ਹਿਆ। ਪਡ਼੍ਹਾਈ ਦੇ ਸਬੰਧ ’ਚ ਉਹ ਕਹਿੰਦਾ ਹੈ ਕਿ ਪਾਡ਼੍ਹਿਆਂ ਦੀ ਫ਼ੌਜ ਤਾਂ ਹਕੂਮਤਾਂ ਤਿਆਰ ਕਰ ਰਹੀਆਂ ਹਨ, ਪਰ ਬੀਐੱਡ ਤੇ ਟੈੱਟ ਪਾਸ ਨੌਜਵਾਨ ਡਿਗਰੀਆਂ ਹੱਥਾਂ ’ਚ ਫਡ਼ੀ ਵਿਹਲੇ ਫ਼ਿਰਦੇ ਦਿਖਾਈ ਦੇ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਸਰਕਾਰੀ ਨੌਕਰੀ ਨਾ ਮਿਲੀ ਤਾਂ ਨਿਰਾਸ਼ਾ ਦੇ ਆਲਮ ’ਚ ਗਏ ਤੇਜਿੰਦਰ ਸਿੰਘ ਨੇ ਫਿਰ ਪੰਜਾਬੀ ‘ਮਾਂ ਬੋਲੀ’ ਦਾ ਪ੍ਰਚਾਰ ਕਰਨ ਦਾ ਨਿਸ਼ਚਾ ਕਰ ਲਿਆ ਤੇ ਇਸ ਲਈ ਉਹ ਸਾਲ ’ਚ ਇਕ ਵਾਰ ਪੰਜਾਬ ਤੇ ਤੀਜੇ ਸਾਲ ਪੰਜਾਬ ਦੇ ਨਾਲ ਹਰਿਆਣਾ, ਦਿੱਲੀ ਰਾਜਾਂ ’ਚ ਵੀ ਜਾਂਦਾ ਹੈ।