ਚੂਹਾ ਚੋਰੀ ਦੀ FIR ਦਰਜ, ਥਾਣਾ ਮੁਖੀ ਵੱਲੋਂ ਛੇਤੀ ਇਨਸਾਫ ਦਿਵਾਉਣ ਦਾ ਭਰੋਸਾ
ਚੋਰੀ ਦੀਆਂ ਘਟਨਾਵਾਂ ਤਾਂ ਤੁਸੀਂ ਬੜੀਆਂ ਸੁਣੀਆਂ ਹੋਣਗੀਆਂ, ਪਰ ਰਾਜਸਥਾਨ ਦੇ ਇੱਕ ਥਾਣੇ ਵਿੱਚ ਚੋਰੀ ਦਾ ਇੱਕ ਅਨੋਖਾ ਮਾਮਲਾ ਦਰਜ ਹੋਇਆ ਹੈ। ਰਾਜਸਥਾਨ ਦੇ ਆਦਿਵਾਸੀ ਬਹੁ-ਗਿਣਤੀ ਵਾਲੇ ਬਾਂਸਵਾੜਾ ਜ਼ਿਲ੍ਹੇ ਵਿੱਚ ਚੂਹੇ ਦੀ ਚੋਰੀ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ।
ਇੱਥੋਂ ਦੇ ਸੱਜਣਗੜ੍ਹ ਥਾਣਾ ਖੇਤਰ ਦੇ ਪਿੰਡ ਪਾਡਲਾ ਵੜਖਿਆ ਤੋਂ ਇੱਕ ਪਾਲਤੂ ਚੂਹਾ ਚੋਰੀ ਹੋ ਗਿਆ। ਇਸ ਮਾਮਲੇ 'ਚ ਚੂਹੇ ਦੇ ਮਾਲਕ ਨੇ ਐਤਵਾਰ ਨੂੰ ਥਾਣੇ 'ਚ ਰਿਪੋਰਟ ਦਰਜ ਕਰਵਾਈ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਰਿਪੋਰਟ ਦਰਜ ਕਰਕੇ ਮਾਮਲੇ ਦੀ ਜਾਂਚ ਕਰਨਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਮਾਮਲੇ ਦਾ ਵੀ ਖੁਲਾਸਾ ਕਰੇਗੀ।