ਲੁਧਿਆਣਾ ਦੇ ਮੇਅਰ ਤਕ ਪੁੱਜਾ ਅਨਾਜ ਘੁਟਾਲੇ ਦਾ ਸੇਕ

in #delhi2 years ago

ਵਿਜੀਲੈਂਸ ਨੇ ਪੰਜਾਬ ਦੇ ਅਨਾਜ ਟਰਾਂਸਪੋਰਟ ਘੁਟਾਲੇ 'ਚ ਨਾਮਜ਼ਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਬਲਕਾਰ ਸਿੰਘ ਸੰਧੂ ਤੇ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਤੋਂ ਕਰੀਬ ਤਿੰਨ ਘੰਟੇ ਤਕ ਪੁੱਛਗਿੱਛ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਵਿਭਾਗ ਨੇ ਮੇਅਰ ਕੋਲੋਂ ਕੁਝ ਘੰਟਿਆਂ ਤਕ ਪੁੱਛਗਿੱਛ ਕੀਤੀ ਪਰ ਇਸ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਨੇ ਅਜੇ ਤਕ ਕੁਝ ਨਹੀਂ ਦੱਸਿਆ।ਵਿਜੀਲੈਂਸ ਦਫਤਰ ਦੇ ਬਾਹਰ ਲੱਗੇ ਕਾਂਗਰਸੀਆਂ ਦੇ ਧਰਨੇ ਨੂੰ ਚੁਕਵਾਉਣ ਲਈ ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਸ਼ਨਿੱਚਰਵਾਰ ਨੂੰ ਡੀਸੀਪੀ ਵਰਿੰਦਰ ਬਰਾੜ ਨੂੰ ਮਿਲੇ। ਉਨ੍ਹਾਂ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਵਿਜੀਲੈਂਸ ਦਫ਼ਤਰ ਦੇ ਬਾਹਰੋਂ ਧਰਨਾ ਚੁਕਾਇਆ ਜਾਵੇ।