ਡੇਰਾਬੱਸੀ ਤੋਂ ਲਾਪਤਾ ਤਿੰਨ ਬੱਚੇ ਸਾਢੇ ਅੱਠ ਘੰਟੇ ਦੀ ਭਾਲ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੂੰ ਮਿਲੇ

in #delhi2 years ago

ਪੁਲਿਸ ਸਟੇਸ਼ਨ ਦੇ ਪਿੱਛੇ ਸਥਿਤ ਸ਼ਕਤੀ ਨਗਰ ਤੋਂ ਸਾਬਕਾ ਕੌਂਸਲਰ ਅੰਮ੍ਰਿਤਪਾਲ ਸਿੰਘ ਦੇ ਪੋਤੇ ਸਣੇ ਤਿੰਨ ਛੋਟੇ ਬੱਚੇ ਮੰਗਲਵਾਰ ਨੂੰ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਏ ਜੋ ਸਾਢੇ ਅੱਠ ਘੰਟੇ ਬਾਅਦ ਅੰਮ੍ਰਿਤਸਰ ਪੁਲਿਸ ਨੂੰ ਮਿਲੇ ਗਏ। ਤਿੰਨੇ ਬੱਚੇ ਅੱਜ ਜਨਮ ਦਿਨ ਮਨਾਉਣ ਲਈ ਗਏ ਸੀ ਜਿਸ ਮਗਰੋਂ ਉਹ ਲਾਪਤਾ ਹੋ ਗਏ।14_09_2022-index_m.jpgਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਕੌਂਸਲਰ ਅੰਮ੍ਰਿਤਪਾਲ ਸਿੰਘ ਦੇ ਪੋਤੇ ਸਰਜਤ ਸਿੰਘ ਜੋ ਸੱਤਵੀਂ ਜਮਾਤ ’ਚ ਪੜਦਾ ਹੈ, ਦਾ ਜਨਮ ਦਿਨ ਸੀ। ਉਹ ਆਪਣੇ ਦੋ ਦੋਸਤ ਸ਼ੁਕਰਨ ਸਿੰਘ ਤੇ ਜਸ਼ਨਪ੍ਰੀਤ ਸਿੰਘ ਨਾਲ ਜਨਮ ਦਿਨ ਦੀ ਪਾਰਟੀ ਕਰਨ ਲਈ ਨਿਕਲੇ ਸੀ। ਸੁਕਰਨ ਸਿੰਘ ਤੇ ਜਸ਼ਨਪ੍ਰੀਤ ਸਿੰਘ ਦੋਵੇਂ ਜੁੜਵਾਂ ਭਰਾ ਹਨ। ਦੇਰ ਸ਼ਾਮ ਤਕ ਜਦ ਉਹ ਘਰ ਨਹੀਂ ਪਰਤੇ ਤਾਂ ਉਨ੍ਹਾਂ ਦੇ ਮਾਪੇ ਪਰੇਸ਼ਾਨ ਹੋ ਗਏ, ਜਿਨ੍ਹਾਂ ਵੱਲੋਂ ਪਹਿਲਾਂ ਆਪਣੇ ਪੱਧਰ ’ਤੇ ਕਾਫ਼ੀ ਭਾਲ ਕੀਤੀ ਗਈ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਮਗਰੋਂ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਵੱਲੋਂ ਜਦ ਸੀਸੀਟੀਵੀ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਤਿੰਨੇ ਜਣਿਆਂ ਨੇ ਦੁਪਹਿਰ ਪੌਣੇ ਦੋ ਵਜੇ ਪੁਲਿਸ ਸਟੇਸ਼ਨ ਦੇ ਪਿੱਛੇ ਪਿੱਜ਼ਾ ਖਾਧਾ ਜਿਸ ਮਗਰੋਂ ਉਹ ਚੰਡੀਗਡ਼੍ਹ ਦੀ ਬੱਸ ਚੜ੍ਹਦੇ ਦਿਖਾਈ ਦਿੱਤੇ।