ਹਰਭਜਨ ਸਿੰਘ ਨੇ ਕੇਜਰੀਵਾਲ ਤੇ ਭਗਵੰਤ ਮਾਨ ਨਾਲ 'ਆਪ' ਦੇ ਰੋਡ ਸ਼ੋਅ 'ਚ ਲਿਆ ਹਿੱਸਾ
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਹਰਭਜਨ ਸਿੰਘ (Harbhajan Singh) ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਆਪ’ ਵੱਲੋਂ ਕੱਢੇ ਰੋਡ ਸ਼ੋਅ ਵਿਚ ਹਿੱਸਾ ਲਿਆ। ਇਸ ਰੋਡ ਸ਼ੋਅ ਦੌਰਾਨ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਕ ਖੁੱਲ੍ਹੀ ਗੱਡੀ ਵਿਚ ਸਵਾਰ ਸਨ।
ਰਾਜ ਸਭਾ ਦੇ ਸੰਸਦ ਮੈਂਬਰ ਹਰਭਜਨ ਨੇ ਕਿਹਾ, ‘ਮੈਨੂੰ ਕ੍ਰਿਕਟਰ ਹੁੰਦੇ ਹੋਏ ਜੋ ਪਿਆਰ ਲੋਕਾਂ ਤੋਂ ਮਿਲਿਆ ਹੈ ਤੇ ਮੈਂ ਇਹੀ ਪਿਆਰ ਗੁਜਰਾਤ ਵਾਸੀਆਂ ਤੋਂ ਵੀ ਚਾਹੁੰਦਾ ਹਾਂ।’ ਗੁਜਰਾਤ ਵਿਧਾਨ ਸਭਾ ਦੀਆਂ ਦੂਜੇ ਗੇੜ ਦੀਆਂ ਵੋਟਾਂ ਲਈ ਪ੍ਰਚਾਰ ਕਰਦਿਆਂ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਹ ਆਪਣੇ ਸੂਬੇ ਵਿਚ ਮੁਫਤ ਬਿਜਲੀ ਚਾਹੁੰਦੇ ਹਨ ਤਾਂ ਉਹ ਨਤੀਜੇ ਵਾਲਾ ਦਿਨ 8 ਦਸੰਬਰ ਯਾਦ ਰੱਖਣ।