ਬਿਨਾਂ ਦੱਸੇ ਇਲਾਕੇ 'ਚ ਸਰਚ ਕਰਨ ਗਈ ACP ਨੂੰ 'ਆਪ' ਵਿਧਾਇਕਾ ਨੇ ਪੁੱਛਿਆ ਸਵਾਲ
ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦੇ ਨਿਰਦੇਸ਼ਾਂ ’ਤੇ ਬੁੱਧਵਾਰ ਨੂੰ ਏ. ਸੀ. ਪੀ. ਜੋਤੀ ਯਾਦਵ ਪੁਲਸ ਫੋਰਸ ਨਾਲ ਸ਼ਿਮਲਾਪੁਰੀ, ਡਾਬਾ ਅਤੇ ਡਵੀਜ਼ਨ ਨੰਬਰ-6 ਦੇ ਇਲਾਕਿਆਂ ’ਚ ਨਸ਼ਿਆਂ ਖ਼ਿਲਾਫ਼ ਸਰਚ ਕਰਨ ਲਈ ਗਈ। ਜਦੋਂ ਇਸ ਗੱਲ ਦਾ ਪਤਾ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੂੰ ਲੱਗਾ ਅਤੇ ਉਹ ਮੌਕੇ ’ਤੇ ਪੁੱਜ ਗਏ, ਜਿੱਥੇ ਉਨ੍ਹਾਂ ਨੇ ਏ. ਸੀ. ਪੀ. ਜੋਤੀ ਜਾਦਵ ਨੂੰ ਸਰਚ ਤੋਂ ਰੋਕ ਦਿੱਤਾ ਅਤੇ ਪੁੱਛਿਆ ਕਿ ਉਹ ਕਿਸ ਦੀ ਇਜਾਜ਼ਤ ਨਾਲ ਉਨ੍ਹਾਂ ਦੇ ਇਲਾਕੇ ’ਚ ਸਰਚ ਕਰਨ ਆਈ ਹੈ। ਇਸ ’ਤੇ ਏ. ਸੀ. ਪੀ. ਨੇ ਕਿਹਾ ਕਿ ਉਨ੍ਹਾਂ ਨੂੰ ਸੀ. ਪੀ. ਸਾਹਿਬ ਨੇ ਭੇਜਿਆ ਹੈ।