ਕੇਂਦਰ ਦੋਵੇਂ ਭਰਾਵਾਂ ਨੂੰ ਲੜਾਉਣ ਦੀ ਥਾਂ ਸਮੱਸਿਆ ਦਾ ਹੱਲ ਕੱਢੇ, SYL ਮੁੱਦੇ ‘ਤੇ ਮੀਟਿੰਗ ਲਈ ਤਿਆਰ ਹਾਂ: ਮਾਨ

in #wortheum2 years ago

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਵਾਈਐਲ ਨਹਿਰ ਦੇ ਮੁੱਦੇ ਉਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਆਖਿਆ ਹੈ ਕਿ ਕੇਂਦਰ ਸਰਕਾਰ ਜਾਣਬੁਝ ਕੇ ਮਸਲਾ ਉਲਝਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਦੋਨੋਂ ਭਰਾਵਾਂ (ਪੰਜਾਬ-ਹਰਿਆਣਾ) ਨੂੰ ਲੜਾਉਣ ਦੀ ਬਜਾਏ ਸਮੱਸਿਆ ਦਾ ਹੱਲ ਕੱਢੇ। ਮੈਂ SYL ਦੇ ਮੁੱਦੇ ‘ਤੇ ਮੀਟਿੰਗ ਲਈ ਤਿਆਰ ਹਾਂ।
ਕੇਂਦਰ ਆਪਣੇ ਫਰਜ਼ ਤੋਂ ਭੱਜ ਰਿਹਾ ਹੈ। ਪੰਜਾਬ ਗੱਲਬਾਤ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹੋਰ ਬੜਾ ਕੁਝ ਰਾਜਾਂ ਉਤੇ ਥੋਪਦੀ ਰਹਿੰਦੀ ਹੈ ਪਰ ਸਮੱਸਿਆ ਦਾ ਹੱਲ ਕਰਨ ਲਈ ਤਿਆਰ ਨਹੀਂ ਹੈ। ਕੇਂਦਰ ਪੰਜਾਬ ਦਾ ਪਾਣੀ ਪੂਰਾ ਕਰਦੇ। ਪਰ ਇਸ ਮੁੱਦੇ ਉਤੇ ਦੋਵਾਂ ਸੂਬਿਆਂ ਨੂੰ ਆਪਸ ਵਿਚ ਲੜਾਇਆ ਜਾ ਰਿਹਾ ਹੈ।fggxc.jpg
ਕੱਲ੍ਹ ਕੇਂਦਰ ਨੇ ਸੁਪਰੀਮ ਕੋਰਟ ਵਿਚ ਆਖਿਆ ਸੀ ਕਿ ਪੰਜਾਬ ਇਸ ਮੁੱਦੇ ਉਤੇ ਸਹਿਯੋਗ ਨਹੀਂ ਕਰ ਰਿਹਾ ਹੈ। ਮੁੱਖ ਮੰਤਰੀ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੈ।