ਜਾਨੀ ਹਰ ਗੀਤ ਨਾਲ ਜਿੱਤ ਚੁੱਕੇ ਫੈਨਜ਼ ਦਾ ਦਿਲ, ਅੱਜ ਮਨਾ ਰਹੇ 33ਵਾਂ ਜਨਮਦਿਨ

in #wortheum2 years ago

Jaani Birthday Special: ਪੰਜਾਬੀ ਸਿਨੇਮਾ ਜਗਤ ਵਿੱਚ ਜਾਨੀ (Jaani) ਆਪਣੀ ਗੀਤਕਾਰੀ ਦੇ ਨਾਲ-ਨਾਲ ਗਾਇਕੀ ਲਈ ਵੀ ਮਸ਼ਹੂਰ ਹਨ। ਉਨ੍ਹਾਂ ਨੇ ਸਾਲ 2012 ਵਿੱਚ ਧਾਰਮਿਕ ਗੀਤ "ਸੰਤ ਸਿਪਾਹੀ" ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਹਾਲਾਂਕਿ, ਉਹ ਗੀਤ "ਸੋਚ" ਤੋਂ ਦੁਨੀਆ ਭਰ ਵਿੱਚ ਮਸ਼ਹੂਰ ਹੋਏ। ਇਸ ਗੀਤ ਨੂੰ ਹਾਰਡੀ ਸੰਧੂ ਨੇ ਆਪਣੀ ਆਵਾਜ਼ ਦਿੱਤੀ ਸੀ। ਸੰਗੀਤ ਵੀਡੀਓ ਦਾ ਨਿਰਦੇਸ਼ਨ ਅਰਵਿੰਦਰ ਖਹਿਰਾ ਨੇ ਕੀਤਾ ਸੀ। ਦੱਸ ਦੇਈਏ ਕਿ ਅੱਜ ਜਾਨੀ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ਤੇ ਅਸੀ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਬਾਰੇ ਕੁਝ ਦਿਲਚਸਪ ਗੱਲਾਂ ਦੱਸਾਂਗੇ।ਪੰਜਾਬੀ ਗੀਤਕਾਰ ਜਾਨੀ ਨੇ "ਸੋਚ" ਤੋਂ ਬਾਅਦ ਬੀ ਪਰਾਕ, ਜਾਨੀ, ਅਰਵਿੰਦ ਖਹਿਰਾ ਅਤੇ ਹਰਡੀ ਸੰਧੂ ਦੀ ਟੀਮ ਨੇ ਨੇ "ਜੌਕਰ", "ਬੈਕਬੋਨ" ਅਤੇ "ਹਾਰਨਬਲੋ" ਵਰਗੇ ਪੰਜਾਬੀ ਗੀਤ ਤਿਆਰ ਕੀਤੇ। ਇਨ੍ਹਾਂ ਗੀਤਾਂ ਨੇ ਜਾਨੀ ਨੂੰ ਸਫਲਤਾ ਦੇ ਸ਼ਿਖਰ 'ਤੇ ਪਹੁੰਚਾ ਦਿੱਤਾ। ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਵਿਖੇ ਜਨਮੇ ਜਾਨੀ ਅੱਜ ਨਾ ਸਿਰਫ ਪਾਲੀਵੁੱਡ ਇੰਡਸਟਰੀ ਬਲਕਿ ਬਾਲੀਵੁੱਡ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਰੱਖਦੇ ਹਨ। ਉਹਨਾਂ ਨੇ ਐਸ.ਐਸ.ਡੀ. ਮੈਮੋਰੀਅਲ ਸਕੂਲ ਗਿੱਦੜਬਾਹਾ ਵਿਖੇ ਆਪਣੀ ਪੜ੍ਹਾਈ ਪੂਰੀ ਕੀਤੀ। ਉਸਨੇ 2012 ਵਿੱਚ ਰਿਆਤ ਅਤੇ ਬਹਿਰ ਕਾਲਜ, ਖਰੜ, ਪੰਜਾਬ ਤੋਂ ਗ੍ਰੈਜੂਏਸ਼ਨ ਕੀਤੀ।ਹੁਣ ਤੱਕ ਜਾਨੀ ਦੁਆਰਾ ਲਿਖੇ ਗਏ ਗੀਤ ਫਿਲਮ ਜਗਤ ਦੇ ਕਈ ਮਸ਼ਹੂਰ ਸਿਤਾਰੇ ਗਾ ਚੁੱਕੇ ਹਨ। ਉਨ੍ਹਾਂ ਨੇ ਕਈ ਫਿਲਮਾ ਲਈ ਵੀ ਸ਼ਾਨਦਾਰ ਗੀਤ ਲਿਖੇ। ਫਿਲਮ ਲੇਖ, ਕਿਸਮਤ, ਕਿਸਮਤ-2, ਸੁਫ਼ਨਾ ਵਰਗੀਆਂ ਕਈ ਹਿੱਟ ਪੰਜਾਬੀ ਫਿਲਮਾਂ ਲਈ ਗੀਤ ਲਿਖੇ। ਇਸ ਤੋਂ ਇਲਾਵਾ, ਅਫਸਾਨਾ ਖਾਨ, ਸੁੰਗਧਾ ਸ਼ਰਮਾ, ਗੁਰਨਾਮ ਭੁੱਲਰ, ਹਾਰਡੀ ਸੰਧੂ, ਐਮੀ ਵਿਰਕ ਤੇ ਹੋਰ ਕਈ ਮਸ਼ਹੂਰ ਸਿਤਾਰੇ ਉਨ੍ਹਾਂ ਦੁਆਰਾ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਹਨ।ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਜਾਨੀ ਨੇ ਅਫਸਾਨਾ ਖਾਨ ਦੁਆਰਾ ਗਾਇਆ ਗੀਤ ਧੋਖੇਬਾਜ਼ ਲਿਖਿਆ। ਜਿਸਨੂੰ ਪ੍ਰਸ਼ੰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਜਾਨੀ ਉਨ੍ਹਾਂ ਗੀਤਕਾਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਆਪਣੇ ਸੈਡ ਮਿਊਜ਼ਿਕ ਤੋਂ ਲੈ ਕੇ ਹਰ ਤਰ੍ਹਾਂ ਦੇ ਗੀਤ ਨਾਲ ਨਾ ਸਿਰਫ਼ ਦਰਸ਼ਕਾਂ ਨੂੰ ਭਾਵੁਕ ਕੀਤਾ ਬਲਕਿ ਉਨ੍ਹਾਂ ਨੂੰ ਹਸਾਇਆ ਤੇ ਪਿਆਰ ਦਾ ਅਹਿਸਾਸ ਵੀ ਕਰਵਾਇਆ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਬੀ ਪਰਾਕ, ਤਾਨੀਆ ਅਤੇ ਹੋਰ ਕਈ ਫਿਲਮੀ ਸਿਤਾਰਿਆ ਨੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ। ਜਿਸ ਦੀਆਂ ਸਟੋਰਿਆਂ ਜਾਨੀ ਨੇ ਆਪਣੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸ਼ੇਅਰ ਕੀਤੀਆ ਹਨ।Screenshot_2022_0525_144617.jpg

Sort:  

👍