ਦੂਜਾ ਵਿਆਹ ਕਰਵਾਉਣ ਦਾ ਕੀਤਾ ਸੀ ਵਿਰੋਧ ਆਪ' ਆਗੂ ਮੋਨੂੰ ਚੀਮਾ ਨੇ ਆਪਣੀ ਸਰਪੰਚ ਪਤਨੀ ਨੂੰ ਮਾਰੀ ਗੋਲ਼ੀ,

in #wortheum2 years ago

ਕਾਂਗਰਸ ਦੀ ਟਿਕਟ ’ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੋਣ ਜਿੱਤਣ ਵਾਲੇ ਮੁਨੀਸ਼ ਕੁਮਾਰ ਮੋਨੂੰ ਚੀਮਾ ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (AAP) 'ਚ ਸ਼ਾਮਲ ਹੋ ਗਏ ਸਨ, ਵੱਲੋਂ ਆਪਣੀ ਪਤਨੀ ਨੂੰ ਗੋਲ਼ੀ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਥਾਣਾ ਝਬਾਲ ਦੀ ਪੁਲਿਸ ਨੇ ਮੋਨੂੰ ਚੀਮਾ ਖਿਲਾਫ ਜਾਨਲੇਵਾ ਹਮਲਾ ਕਰਨ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਨੂੰ ਚੀਮਾਂ ਵੱਲੋਂ ਦੂਜਾ ਵਿਆਹ ਕਰਵਾਉਣ ਦਾ ਵਿਰੋਧ ਕਰਨ ’ਤੇ ਹੀ ਉਸ ਨੇ ਆਪਣੀ ਪਤਨੀ ਨੂੰ ਗੋਲ਼ੀ ਮਾਰ ਦਿੱਤੀ ਸੀ।

ਪਿੰਡ ਚੀਮਾਂ ਕਲਾਂ ਦੀ ਮੌਜੂਦਾ ਸਰਪੰਚਣੀ ਵੈਸ਼ਾਲੀ ਖੁੱਲਰ ਨੇ ਦੱਸਿਆ ਸੀ ਕਿ ਉਸ ਦੇ ਪਤੀ ਦੇ ਪਿੰਡ ਚੀਮਾ ਕਲਾਂ ਦੀ ਇਕ ਲੜਕੀ ਨਵਨੀਤ ਕੌਰ ਨਾਲ ਨਾਜਾਇਜ਼ ਸਬੰਧ ਸਨ ਜਿਸ ਨੂੰ ਲੈ ਕੇ ਘਰ ਵਿਚ ਕਲੇਸ਼ ਵੀ ਰਹਿੰਦਾ ਸੀ। ਉਸਦਾ ਪਤੀ ਉਕਤ ਲੜਕੀ ਨਾਲ ਵਿਆਹ ਕਰਾ ਕੇ ਘਰ ਲੈ ਆਇਆ। ਸ਼ਗਨਾ ਦੇ ਚੂੜੇ ਵਿਚ ਜਦੋਂ ਉਹ ਘਰ ਆਈ ਤਾਂ ਉਸ ਨੇ ਵਿਰੋਧ ਕਰ ਦਿੱਤਾ। ਜਿਸਦੇ ਚਲਦਿਆਂ ਉਸਦੇ ਪਤੀ ਨੇ ਉਸ ਉੱਪਰ ਗੋਲ਼ੀ ਚਲਾ ਦਿੱਤੀ ਜੋ ਉਸਦੀ ਲੱਤ 'ਚ ਲੱਗੀ। ਇੰਨਾ ਹੀ ਨਹੀਂ ਬਚਾਅ ਲਈ ਆਏ ਉਸਦੇ ਜੇਠ ਤੇ ਮਾਤਾ ’ਤੇ ਵੀ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਨੀਸ਼ ਕੁਮਾਰ ਉਕਤ ਲੜਕੀ ਤੇ ਉਸਦੇ ਨਾਲ ਆਏ ਹੋਰ ਲੋਕਾਂ ਸਮੇਤ ਸਵਿਫਟ ਡਿਜ਼ਾਇਰ ਕਾਰ ਨੰਬਰ ਪੀਬੀ46 ਏਡੀ 3030 ’ਤੇ ਸਵਾਰ ਹੋ ਕੇ ਫਰਾਰ ਹੋ ਗਿਆ।

Sort:  

Plz like my post