ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਦੋ ਮਹਿਲਾ ਵਕੀਲਾਂ ਆਪਸ ਵਿਚ ਭਿੜੀਆਂ

in #punjab2 years ago

ਚੰਡੀਗੜ੍ਹ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਦੀ ਪਾਰਕਿੰਗ ਵਿੱਚ ਦੋ ਮਹਿਲਾ ਵਕੀਲਾਂ ਆਪਸ ਵਿੱਚ ਭਿੜ ਗਈਆਂ। ਇੱਕ ਮਹਿਲਾ ਐਡਵੋਕੇਟ ਨੇ ਹੱਥੋਪਾਈ ਕਰ ਰਹੀ ਇੱਕ ਹੋਰ ਮਹਿਲਾ ਐਡਵੋਕੇਟ ਉੱਤੇ ਮਿਰਚਾਂ ਦਾ ਸਪਰੇਅ ਪਾ ਦਿੱਤਾ।

ਇਸ ਤੋਂ ਬਾਅਦ ਮਾਮਲਾ ਥਾਣੇ ਪਹੁੰਚ ਗਿਆ। ਪੇਪਰ ਸਪਰੇਅ ਕਰਨ ਵਾਲੀ ਮਹਿਲਾ ਵਕੀਲ ਨੇ ਦੱਸਿਆ ਕਿ ਦੂਜੀ ਵਕੀਲ ਉਸ ਨੂੰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ।
67dx.jpgਉਸ ਨੇ ਮੇਰੀ ਕਾਰ ਦੇ ਟਾਇਰ ਪਾੜ ਦਿੱਤੇ ਅਤੇ ਅਚਾਨਕ ਮੇਰੇ ਉੱਤੇ ਝਪਟ ਪਈ। ਆਪਣੀ ਸੁਰੱਖਿਆ ਲਈ, ਮੈਂ ਇਸ 'ਤੇ ਮਿਰਚ ਦਾ ਸਪਰੇਅ ਪਾਇਆ।

ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

Sort:  

Sir/mam please like my post ✨🙏