ਰੇਵ ਪਾਰਟੀ 'ਚ ਨਸ਼ੇ 'ਚ ਧੁੱਤ ਅਸ਼ਲੀਲ ਗੀਤਾਂ 'ਤੇ ਠੁਮਕੇ ਲਾ ਰਹੇ ਸੀ ਕਾਰੋਬਾਰੀ

in #punjab2 years ago

ਪੰਜਾਬ ਪੁਲਿਸ ਨੇ ਲੁਧਿਆਣਾ ਦੇ ਇੱਕ ਹੋਟਲ ਵਿੱਚ ਰੇਵ ਪਾਰਟੀ ਮਨਾਉਂਦੇ ਹੋਏ 7 ਲੜਕੀਆਂ ਸਮੇਤ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੋਟਲ 'ਚ ਵੱਡੇ ਪੱਧਰ 'ਤੇ ਸ਼ਰਾਬ ਦਾ ਸੇਵਨ ਕੀਤਾ ਜਾ ਰਿਹਾ ਸੀ, ਜਦਕਿ ਹੋਟਲ ਕੋਲ ਬਾਰ ਦਾ ਲਾਇਸੈਂਸ ਵੀ ਨਹੀਂ ਸੀ। ਪੁਲਿਸ ਦਾ ਦਾਅਵਾ ਹੈ ਕਿ ਸ਼ਹਿਰ ਦੇ ਕਾਰੋਬਾਰੀਆਂ ਨੇ ਮਹਾਰਾਸ਼ਟਰ ਅਤੇ ਦਿੱਲੀ ਤੋਂ ਲੜਕੀਆਂ ਨੂੰ ਬੁਲਾਇਆ ਸੀ। ਉਹ ਹੋਟਲ ਦੇ ਬੈਂਕੁਏਟ ਹਾਲ 'ਚ ਅਸ਼ਲੀਲ ਗੀਤਾਂ 'ਤੇ ਸਟ੍ਰਿਪ ਡਾਂਸ ਕਰ ਰਹੀ ਸੀ। ਥਾਣਾ ਡਿਵੀਜ਼ਨ ਨੰਬਰ 2 ਦੀ ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਟਲ ਵਿੱਚ ਰੇਵ ਪਾਰਟੀ ਹੋਣ ਦੀ ਸੂਚਨਾ ਮਿਲੀ ਸੀ, ਜਿਸ ’ਤੇ ਪੁਲਿਸ ਨੇ ਛਾਪਾ ਮਾਰਿਆ ਸੀ।

ਮਹਿਲਾ ਅਤੇ ਕਾਰੋਬਾਰੀ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਹੋਟਲ ਦੇ ਮਾਲਕ ਅਤੇ ਮੈਨੇਜਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਰੋਬਾਰੀਆਂ ਨੇ ਰੇਵ ਪਾਰਟੀ ਦਾ ਆਯੋਜਨ ਕਰਨ ਲਈ ਬਾਹਰਲੇ ਰਾਜਾਂ ਤੋਂ ਲੜਕੀਆਂ ਬੁਲਾ ਲਈਆਂ ਹਨ। ਇਨ੍ਹਾਂ ਵਿੱਚੋਂ ਪੰਜ ਲੜਕੀਆਂ ਦਿੱਲੀ ਤੋਂ ਅਤੇ ਦੋ ਲੜਕੀਆਂ ਹਰਿਆਣਾ ਅਤੇ ਮੁੰਬਈ ਤੋਂ ਮੰਗਵਾਈਆਂ ਗਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਰੇਵ ਪਾਰਟੀ ਵਿੱਚ ਬਾਹਰਲੇ ਰਾਜਾਂ ਦੇ ਕਾਰੋਬਾਰੀ ਵੀ ਸ਼ਾਮਲ ਹੋਏ ਸਨ। ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਵਿੱਚ ਲੁਧਿਆਣਾ ਤੋਂ ਇਲਾਵਾ ਅੰਮ੍ਰਿਤਸਰ, ਪਟਨਾ, ਇਲਾਹਾਬਾਦ ਅਤੇ ਦਿੱਲੀ ਦੇ ਕਾਰੋਬਾਰੀ ਸ਼ਾਮਲ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਟੀਮ ਹੋਟਲ ਦੇ ਅੰਦਰ ਪਹੁੰਚੀ ਤਾਂ ਕਾਰੋਬਾਰੀ ਪੂਰੀ ਤਰ੍ਹਾਂ ਨਸ਼ੇ 'ਚ ਸਨ ਅਤੇ ਲੜਕੀਆਂ ਨਾਲ ਅਸ਼ਲੀਲ ਡਾਂਸ ਕਰ ਰਹੇ ਸਨ। ਜਿਵੇਂ ਹੀ ਪੁਲਿਸ ਉੱਥੇ ਪਹੁੰਚੀ ਤਾਂ ਉੱਥੇ ਹਫੜਾ-ਦਫੜੀ ਮਚ ਗਈ ਅਤੇ ਕਾਰੋਬਾਰੀ ਇਧਰ-ਉਧਰ ਲੁਕਣ ਲਈ ਥਾਂ ਲੱਭਣ ਲੱਗੇ, ਹਾਲਾਂਕਿ ਪੁਲਿਸ ਨੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ।