ਸਿੱਧੂ ਮੂਸੇਵਾਲਾ ਦੇ ਕਤਲਕਾਂਡ 'ਚ ਸਿਆਸੀ ਲੀਡਰ ਦੀ ਹੋ ਸਕਦੀ ਹੈ ਗ੍ਰਿਫਤਾਰੀ

in #punjab2 years ago

ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਕਾਤਲਾਂ ਨੂੰ ਸ਼ਿਕੰਜੇ ਵਿੱਚ ਲੈਣ ਲਈ ਪੰਜਾਬ ਪੁਲਿਸ ਵੱਲੋਂ ਕਾਰਵਾਈ ਲਗਾਤਾਰ ਜਾਰੀ ਹੈ। ਹਾਲੇ ਤੱਕ ਕਈ ਵੱਡੇ ਗੈਂਗਸਟਰਾਂ ਨੂੰ ਕਾਬੂ ਵੀ ਕਰ ਲਿਆ ਗਿਆ ਹੈ। ਜਿਸ ਵਿੱਚ ਕੁਝ ਐਨਕਾਊਂਟਰ ਦਾ ਸ਼ਿਕਾਰ ਹੋ ਗਏ ਹਨ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਤੁਸੀ ਵੀ ਹੈਰਾਨ ਰਹਿ ਜਾਵੋਗੇ।

ਦਰਅਸਲ, ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਸਿਆਸੀ ਲੀਡਰ ਦੀ ਗ੍ਰਿਫਤਾਰੀ ਹੋ ਸਕਦੀ ਹੈ। ਦੱਸ ਦੇਈਏ ਕਿ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ (Balkaur Singh) ਲੰਮੇ ਸਮੇਂ ਦੀ ਅਸਲ ਸਾਜ਼ਿਸ਼ ਕਰਤਾ ਨੂੰ ਫੜ੍ਹਨ ਦੀ ਮੰਗ ਕਰ ਰਹੇ ਹਨ। ਹਾਲਾਂਕਿ ਕਈ ਵੱਡੀਆਂ ਗ੍ਰਿਫਤਾਰਿਆਂ ਹੋ ਚੁੱਕੀਆਂ ਹਨ। ਪਰ ਸਿੱਧੂ ਦੇ ਪਿਤਾ ਇਹੀ ਮੰਗ ਕਰਦੇ ਆ ਰਹੇ ਹਨ ਕਿ ਮੁੱਖ ਸਾਜ਼ਿਸ਼ ਕਰਤਾ ਕਦੋਂ ਫੜੇ ਜਾਣਗੇ। ਪਿਤਾ ਬਲੌਕਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਕਤਲਕਾਂਡ ਵਿੱਚ ਵੱਡੇ ਸਫੈਦਪੋਸ਼ ਵੀ ਸ਼ਾਮਿਲ ਹਨ। ਉਨ੍ਹਾਂ ਨੇ ਪਹਿਲਾਂ ਵੀ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹ ਸਮਾਂ ਆਉਣ ਤੇ ਉਨ੍ਹਾਂ ਵੱਡੇ ਨਾਂਮਾ ਦਾ ਖੁਲਾਸਾ ਕਰਨਗੇ।download (3).jpg