ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਵੱਲੋਂ ਨਸ਼ਾ ਛੁਡਾਊ ਕੇਂਦਰ, ਕਰਿਆਮ ਦੀ ਅਚਨਚੇਤ ਚੈਕਿੰਗ

in #punjab2 years ago

ਨਵਾਂਸ਼ਹਿਰ:- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ, ਸੀ ਜੇ ਐਮ ਕਮਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਜ਼ਿਲ੍ਹਾ ਤੇ ਸੈਸਨ ਜੱਜ ਸ. ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਸਰਾ ਫਾਊਂਡੇਸ਼ਨ ਵੱਲੋਂ ਪਿੰਡ ਕਰਿਆਮ ਵਿਖੇ ਚਲਾਏ ਜਾ ਰਹੇ ਨਸ਼ਾ ਛੁਡਾਊ ਕੇੰਦਰ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਇਸ ਮੌਕੇ ਸੀ. ਜੇ. ਐਮ.-ਕਮ-ਸਕੱਤਰ ਵਲੋਂ ਵੱਖ-ਵੱਖ ਪਹਿਲੂਆਂ ਤੋਂ ਕੇਂਦਰ ਦਾ ਨਿਰੀਖਣ ਕਰਦਿਆਂ, ਕੇਂਦਰ ਦੇ ਕੰਮਕਾਜ ਦੀ ਸ਼ਲਾਘਾ ਕੀਤੀ। ਕੇਂਦਰ ਦੀ ਸਫਾਈ ਸਬੰਧੀ ਵੀ ਤਸੱਲੀ ਪ੍ਰਗਟਾਈ ਗਈ। ਇਸ ਤੋਂ ਇਲਾਵਾ ਸੀ. ਜੇ. ਐਮ.-ਕਮ-ਸਕੱਤਰ ਵਲੋਂ ਦਾਖਿਲ ਹੋਏ ਮਰੀਜਾਂ ਨਾਲ ਗੱਲ ਕਰ ਕੇ, ਉਨ੍ਹਾਂ ਨੂੰ ਮਿਲ ਰਹੀਆਂ ਇਲਾਜ ਸਹੂਲਤਾਂ ਬਾਰੇ ਵੀ ਪੁੱਛਿਆ, ਜਿਸ 'ਤੇ ਮਰੀਜਾਂ ਨੇ ਤਸੱਲੀ ਪ੍ਰਗਟਾਈ।

ਉਨ੍ਹਾਂ ਇਸ ਮੌਕੇ ਕਿਹਾ ਕਿ ਨਸ਼ਾ ਸਮਾਜ ਲਈ ਕੋਹੜ ਹੈ ਅਤੇ ਸਾਨੂੰ ਸਭ ਨੂੰ ਇਸ ਲੜਾਈ ਨੂੰ ਮਿਲ ਕੇ ਜਿੱਤਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਆਲੇ ਦੁਆਲੇ ਵਿੱਚ ਅਜਿਹੇ ਕਿਸੇ ਵੀ ਨੌਜਵਾਨ ਜਾਂ ਹੋਰ ਨਸ਼ਾ ਪੀੜਤ ਜਿਸ ਨੂੰ ਇਲਾਜ ਦੀ ਸਖ਼ਤ ਲੋੜ ਹੈ, ਦੀ ਮਦਦ ਕਰਕੇ, ਨਸ਼ੇ ਦੀ ਦਲਦਲ ਚੋਂ ਬਾਹਰ ਆਉਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ।IMG-20220515-WA0009.jpg