ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ “ਗੈਰ-ਵਾਜਬ” ਕਰਾਰ, ਦੱਸੀ ਇਹ ਵਜ੍ਹਾ..

in #punjab2 years ago

Untitled-design381-16528404353x2.jpgਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਸੂਬੇ ਦੇ ਕਿਸਾਨਾਂ ਦੇ ਅੰਦੋਲਨ ਨੂੰ ਗੈਰਵਾਜਬ ਅਤੇ ਅਣਚਾਹੇ ਦੱਸਿਆ ਪਰ ਕਿਹਾ ਕਿ ਉਹ ਗੱਲਬਾਤ ਲਈ ਤਿਆਰ ਹਨ। ਉਨ੍ਹਾਂ ਨੇ ਕਿਸਾਨ ਯੂਨੀਅਨਾਂ ਨੂੰ ਵੀ ਕਿਹਾ ਕਿ ਉਹ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਹੋਣ।

ਮੁੱਖ ਮੰਤਰੀ ਮਾਨ ਨੇ ਮੁਹਾਲੀ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸਖ਼ਤ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ 'ਮੈਂ ਮਿਲਣ ਲਈ ਤਿਆਰ ਹਾਂ ਪਰ ਮੁਲਾਕਾਤ ਦਾ ਤਰੀਕਾ 'ਮੁਰਦਾਬਾਦ' ਨਹੀਂ' ਹੋਣਾ ਚਾਹੀਦਾ। ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ। ਮੈਂ ਵੀ ਕਿਸਾਨ ਦਾ ਪੁੱਤ ਹਾਂ, ਖੇਤੀਬਾੜੀ ਬਾਰੇ ਮੈਨੂੰ ਵੀ ਪਤਾ ਹੈ। ਇੱਕ ਸਾਲ ਮੇਰਾ ਸਹਿਯੋਗ ਤਾਂ ਦਿਓ ਮੈਂ ਖੇਤੀ ਦੇ ਸਾਰੇ ਘਾਟੇ ਪੂਰੇ ਕਰ ਦਿਆਂਗਾ।'