ਡਾਲਰ ਮਹਿੰਗਾ ਹੋਣ ਨਾਲ ਪੰਜਾਬੀਆਂ ਨੇ 4 ਮਹੀਨਿਆਂ `ਚ ਕਮਾਏ 500 ਕਰੋੜ

in #punjab2 years ago

ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਜਾਰੀ ਹੈ। ਡਾਲਰ ਮਹਿੰਗਾ ਹੋਣ ਕਾਰਨ ਦਰਾਮਦ ਕੀਤੀਆਂ ਜਾਣ ਵਾਲੀਆਂ ਵਸਤੂਆਂ ਮਹਿੰਗੀਆਂ ਹੋ ਰਹੀਆਂ ਹਨ, ਜਦਕਿ ਉਨ੍ਹਾਂ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ, ਜਿਨ੍ਹਾਂ ਦੇ ਰਿਸ਼ਤੇਦਾਰ ਵਿਦੇਸ਼ਾਂ ਤੋਂ ਹਰ ਮਹੀਨੇ ਡਾਲਰ ਭੇਜਦੇ ਹਨ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਜਨਵਰੀ ਤੋਂ ਅਪ੍ਰੈਲ ਤੱਕ ਪੰਜਾਬ ਵਿੱਚ ਲਗਭਗ 1.32 ਬਿਲੀਅਨ ਡਾਲਰ (10,200 ਕਰੋੜ ਰੁਪਏ) ਆਏ ਹਨ। ਇਨ੍ਹਾਂ ਮਹੀਨਿਆਂ ਵਿੱਚ ਡਾਲਰ ਲਗਭਗ 5% ਮਹਿੰਗਾ ਹੋ ਗਿਆ ਹੈ ਅਤੇ ਇਸ ਤਰ੍ਹਾਂ ਪੰਜਾਬ ਦੇ ਪਰਿਵਾਰਾਂ ਨੂੰ ਉਸੇ ਡਾਲਰ ਲਈ 500 ਕਰੋੜ ਰੁਪਏ ਹੋਰ ਮਿਲੇ ਹਨ। ਬਰਾਮਦਾਂ ਵਿੱਚ ਪੰਜਾਬ 8ਵੇਂ ਸਥਾਨ 'ਤੇ ਹੈ।a12b4a21ec16b517960934df676879176148d945c73b3010e27a0b3101a5acee.0.JPG