ਭਾਰਤ ਨੇ ਰਚਿਆ ਇਤਿਹਾਸ, 14 ਵਾਰ ਦੀ ਚੈਂਪੀਅਨ ਇੰਡੋਨੇਸ਼ੀਆ ਨੂੰ ਹਰਾ ਕੇ ਜਿੱਤਿਆ ਥਾਮਸ ਕੱਪ

in #punjab2 years ago

ਨਵੀਂ ਦਿੱਲੀ: Thomas Cup 2022: ਭਾਰਤ (India create history in thomas cup 2022) ਨੇ ਥਾਮਸ ਕੱਪ ਦੇ ਫਾਈਨਲ ਵਿੱਚ 14 ਵਾਰ ਦੀ ਚੈਂਪੀਅਨ ਇੰਡੋਨੇਸ਼ੀਆ (Indonesia) ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ 73 ਸਾਲਾਂ ਵਿੱਚ ਪਹਿਲੀ ਵਾਰ ਇਹ ਖਿਤਾਬ (India win Thomas cup in badminston) ਜਿੱਤਿਆ ਹੈ। ਭਾਰਤ ਇਹ ਖਿਤਾਬ ਜਿੱਤਣ ਵਾਲਾ ਛੇਵਾਂ ਦੇਸ਼ ਬਣ ਗਿਆ ਹੈ। ਖ਼ਿਤਾਬੀ ਮੁਕਾਬਲੇ ਵਿੱਚ ਕਿਦਾਂਬੀ ਸ੍ਰੀਕਾਂਤ, ਲਕਸ਼ਯ ਸੇਨ ਨਾਲ ਸਜੀ ਭਾਰਤੀ ਬੈਡਮਿੰਟਨ ਟੀਮ ਨੇ ਇੰਡੋਨੇਸ਼ੀਆ ਨੂੰ 3-0 ਨਾਲ ਹਰਾਇਆ। ਲਕਸ਼ਯ ਸੇਨ ਨੇ ਫਾਈਨਲ ਦਾ ਪਹਿਲਾ ਮੈਚ ਜਿੱਤ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਲਕਸ਼ੈ ਨੇ ਐਂਥਨੀ ਸਿਨਿਸੁਕਾ ਨੂੰ 8--21, 21-17, 21-16 ਨਾਲ ਹਰਾਇਆ।

ਸੈਮੀਫਾਈਨਲ 'ਚ ਉਮੀਦ ਮੁਤਾਬਕ ਪ੍ਰਦਰਸ਼ਨ ਕਰਨ 'ਚ ਨਾਕਾਮ ਰਹੇ ਲਕਸ਼ਯ ਸੇਨ ਨੇ ਫਾਈਨਲ 'ਚ ਕੋਈ ਗਲਤੀ ਨਹੀਂ ਕੀਤੀ। ਪਹਿਲੀ ਗੇਮ ਬੁਰੀ ਤਰ੍ਹਾਂ ਗੁਆਉਣ ਤੋਂ ਬਾਅਦ ਉਹ ਦੂਜੀ ਗੇਮ 'ਚ ਵਾਪਸੀ ਕਰ ਕੇ ਐਂਥਨੀ 'ਤੇ ਦਬਾਅ ਬਣਾਉਣ ਲੱਗਾ। ਉਸ ਨੇ ਅਗਲੇ ਦੋ ਮੈਚ ਸ਼ਾਨਦਾਰ ਤਰੀਕੇ ਨਾਲ ਜਿੱਤੇ।5726899ae613caeec34f9eb0cffe137c9027fcd2d3b76506a7c7369dddf2a020.0.JPG