ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਾਂ ਵਲੋਂ ਮੰਗਾਂ ਸਬੰਧੀ CM ਮਾਨ ਦੇ ਨਿਵਾਸ ਦੇ ਬਾਹਰ ਧਰਨਾ

in #punjab2 years ago

ਸੰਗਰੂਰ, 11 ਮਈ (ਮਨੀ ਧੀਮਾਨ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪੇਂਡੂ ਜਲ ਘਰਾਂ ਅਤੇ ਦਫ਼ਤਰਾਂ ਵਿਚ ਇਨਲਿਸਟਮੈਂਟ, ਆਊਟਸਰੋਸ ਠੇਕੇਦਾਰੀ, ਕੰਪਨੀ ਅਤੇ ਕੰਟਰੈਕਟ ਅਧੀਨ ਪਿਛਲੇ 15 ਸਾਲਾਂ ਤੋਂ ਕੰਮ ਕਰਦੇ ਆ ਰਹੇ ਵਰਕਰਾਂ ਵਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਬਾਹਰIMG_20220511_125431.jpg ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਰੋਸ ਪ੍ਰਦਰਸ਼ਨ ਕੀਤਾ ਗਿਆ | ਧਰਨਾਕਾਰੀਆਂ ਦੀ ਵੱਡੀ ਤਾਦਾਦ ਨੂੰ ਦੇਖਦਿਆਂ ਅੱਜ ਪੁਲਿਸ ਵਲੋਂ ਮੁੱਖ ਮੰਤਰੀ ਨਿਵਾਸ 'ਤੇ ਸੁਰੱਖਿਆ ਦੇ ਉਚੇਚੇ ਪ੍ਰਬੰਧ ਅਤੇ ਪੁਲਿਸ ਨਫ਼ਰੀ ਵੀ ਵਧਾਈ ਗਈ ਸੀ | ਅਤਿ ਦੀ ਗਰਮੀ ਵਿਚ ਸੂਬਾ ਭਰ ਤੋਂ ਆਏ ਵਰਕਰ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਬਸੰਤੀ ਰੰਗ 'ਚ ਕਾਫ਼ਲੇ ਪੁੱਜੇ ਹੋਏ ਸਨ | ਮੋਮੀ ਤੇ ਬੁੱਢੇਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਾਂਗਰਸ, ਅਕਾਲੀ ਦਲ ਦੀ ਸਰਕਾਰਾਂ ਤੋਂ ਛੁਟਕਾਰਾ ਪਾਉਂਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਲਈ ਬਣਾਈ ਗਈ ਸੀ ਕਿ ਬੇਰੁਜ਼ਗਾਰਾਂ ਨੰੂ ਰੁਜ਼ਗਾਰ ਮਿਲੇ, ਕੱਚੇ ਮੁਲਾਜਮਾਂ ਦਾ ਰੁਜ਼ਗਾਰ ਪੱਕੇ ਮੁਲਾਜ਼ਮਾਂ ਦੀ ਸ਼ੇ੍ਰਣੀ 'ਚ ਤਬਦੀਲ ਹੋਵੇ, ਕਿਸਾਨਾਂ-ਮਜ਼ਦੂਰਾ ਨੰੂ ਮੁੱਢਲੀਆਂ ਸਹੂਲਤਾਂ ਮਿਲਣ, ਪਰ ਅਫ਼ਸੋਸ ਇਹ ਹੈ ਕਿ ਅੱਜ 'ਆਪ' ਸਰਕਾਰ ਵਾਅਦਿਆਂ ਤੋਂ ਭੱਜ ਰਹੀ ਹੈ ਤੇ ਹੁਣ ਇੰਝ ਜਾਪਦਾ ਹੈ ਕਿ ਕੇਵਲ ਚਿਹਰੇ ਹੀ ਬਦਲੇ ਹਨ, ਨੀਤੀਆਂ ਪੁਰਾਣੀਆਂ ਹੀ ਹਨ | ਉਨ੍ਹਾਂ ਕਿਹਾ ਕਿ ਜਲ ਸਪਲਾਈ ਵਿਭਾਗ ਦੇ ਵਰਕਰਾਂ ਦੇ ਰਿਕਾਰਡ ਦਾ ਡਾਟਾ ਪੰਜਾਬ ਸਰਕਾਰ ਵਲੋਂ ਤਿਆਰ ਕੀਤੀ ਸਾਈਡ ਹੁਣ ਪੰਜਾਬ ਸਰਕਾਰ ਵਲੋਂ ਜਦ ਵੱਖ-ਵੱਖ ਵਿਭਾਗਾਂ ਦੇ ਵਰਕਰਾਂ ਨੰੂ ਰੈਗੂਲਰ ਕਰਨ ਦੀ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਸੀ ਤਾਂ ਵਿਭਾਗੀ ਮੁਖੀ ਜਲ ਸਪਲਾਈ ਤੇ ਸੈਨੀਟੇਸ਼ਨ ਵਲੋਂ 15 ਸਾਲਾਂ ਤੋਂ ਕੰਮ ਕਰਦੇ 3500 ਕੱਚੇ ਮੁਲਾਜਮਾਂ ਦਾ ਡਾਟਾ ਡਿਲੀਟ ਕਰ ਦਿੱਤਾ ਗਿਆ ਹੈ | ਸੂਬਾਈ ਆਗੂਆਂ ਨੇ ਪੰਜਾਬ ਸਰਕਾਰ ਅਤੇ ਵਿਭਾਗ ਦੀ ਮੈਨੇਜਮੈਂਟ ਨੰੂ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਅੱਜ ਉਨ੍ਹਾਂ ਦਾ ਧਰਨਾ ਸੰਕੇਤਕ ਹੈ ਅਤੇ ਜੇਕਰ ਵਰਕਰਾਂ ਵਿਰੋਧੀ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ | ਧਰਨੇ 'ਚ ਭਰਾਤਰੀ ਜਥੇਬੰਦੀਆਂ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮਨਜੀਤ ਸਿੰਘ ਘਰਾਚੋਂ, ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਸ਼ੇਰ ਸਿੰਘ ਖੰਨਾ, ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਜਸਪ੍ਰੀਤ ਗਗਨ, ਸੁਰਿੰਦਰ ਕੁਮਾਰ, ਵਿਦਿਆਰਥੀ ਆਗੂ ਰਮਨ ਸਿੰਘ ਕਾਲਾਝਾੜ, ਪਾਵਰਕਾਮ ਦੇ ਸਰਕਲ ਪ੍ਰਧਾਨ ਸਤਪਾਲ ਸਿੰਘ ਨੇ ਸਰਕਾਰੀ ਵੈਬਸਾਈਡ ਤੋਂ ਜਲ ਸਪਲਾਈ ਕਾਮਿਆ ਦੇ ਡਲੀਟ ਕੀਤੇ ਐਂਟਰੀ ਨੰੂ ਤੁਰੰਤ ਬਹਾਲ ਕਰਨ ਦੇ ਨਾਲ ਨਾਲ ਠੇਕਾ ਮੁਲਾਜਮਾਂ ਨੂੰੂ ਰੈਗੂਲਰ ਕਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਮੰਗ ਵੀ ਕੀਤੀ | ਇਸ ਮੌਕੇ ਹਾਕਮ ਸਿੰਘ ਧਨੇਠਾ, ਭੁਪਿੰਦਰ ਸਿੰਘ ਕੁਤਬੇਵਾਲ, ਸਤਨਾਮ ਸਿੰਘ ਫਲੀਆਵਾਲਾ, ਰੁਪਿੰਦਰ ਸਿੰਘ, ਜਗਰੂਪ ਸਿੰਘ, ਮਨਪ੍ਰੀਤ ਸਿੰਘ, ਪ੍ਰਦੂਸ਼ਣ ਸਿੰਘ, ਓਮਕਾਰ ਸਿੰਘ ਟਾਡਾ, ਸੰਦੀਪ ਕੁਮਾਰ ਨੇ ਵੀ ਸੰਬੋਧਨ ਕੀਤਾ |