ਮੇਰਾ ਸ਼ਹਿਰ ਮੇਰਾ ਮਾਣ' ਜਾਣੋ ਕੀ ਹੈ ਇਸ ਮੁਹਿੰਮ ਵਿੱਚ ਖ਼ਾਸ

in #punjab2 years ago

ਸ੍ਰੀ ਮੁਕਤਸਰ ਸਾਹਿਬ- ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਅੱਜ ਸ਼ਹਿਰ ਸ੍ਰੀ ਮੁਕਤਸਰ ਸਾਹਿਬ ‘ਚ ਵਾਰਡ ਨੰਬਰ 26 ਤੋਂ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਦੀ ਸ਼ੁਰੂਆਤ ਹੋਈ। ਇਸ ਮੌਕੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਗਦੀਪ ਸਿੰਘ ਕਾਕਾ ਬਰਾੜ ਨੇ ਸ਼ਹਿਰ ਵਾਸੀਆਂ ਨੂੰ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਦੀ ਵਧਾਈ ਦਿੰਦਿਆਂ ਇਸ ਮੁਹਿੰਮ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਵਾਰਡ ਦੀਆਂ ਵੱਖ-ਵੱਖ ਸਮੱਸਿਆਵਾਂ ਜਿਵੇ ਕਿ ਸੀਵਰੇਜ, ਬਰਸਾਤੀ ਅਤੇ ਗੰਦੇ ਸੀਵਰੇਜ ਪਾਣੀ ਨਿਕਾਸੀ, ਕੂੜੇ ਕਰਕਟ ਦਾ ਨਿਪਟਾਰਾ ਕਰਨ ਲਈ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਨੀਤ ਕੁਮਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ ਅਤੇ ਖ਼ਰੀਦਦਾਰੀ ਸਮੇਂ ਆਪਣੇ ਨਾਲ ਆਪਣਾ ਥੈਲਾ ਲੈ ਕੇ ਚੱਲਣ ਲਈ ਕਿਹਾ।
ਉਨ੍ਹਾਂ ਨੇ ਇਸ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਵਾਰਡ ਵਿੱਚ ਵੱਧ ਤੋ ਵੱਧ ਬੂਟੇ ਲਗਾਏ ਜਾਣ। ਆਪਣੇ ਜੀਵਨ ਜਿਊਣ ਦੇ ਢੰਗ ਨੂੰ ਸਾਦਾ ਕਰੋ, ਲੋਕ ਵਿਖਾਵੇ ਤੋਂ ਗੁਰੇਜ਼ ਕਰੋ ਅਤੇ ਪ੍ਰਸਾਸ਼ਨ ਦਾ ਇਸ ਸਫਾਈ ਮੁਹਿੰਮ ਵਿੱਚ ਰਲ ਕੇ ਸਾਥ ਦਿਓ ਤਾਂ ਜੋ ਆਪਣੇ ਸ਼ਹਿਰ ਨੂੰ ਇਸ ਮੁਹਿੰਮ ਤਹਿਤ ਸਾਫ਼ ਸੁਥਰਾ ਬਣਾ ਸਕੀਏ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਇਸ ਮੁਹਿੰਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਸ਼ਹਿਰ ਦੇ ਹਰ ਵਾਰਡ ਵਿੱਚ ਇਸ ਤਰ੍ਹਾਂ ਦੇ ਸਫਾਈ ਪ੍ਰੋਗਰਾਮ ਕਰਵਾਏ ਜਾਣਗੇ।ਉਨ੍ਹਾਂ ਨੇ ਸਬੰਧਤ ਵਾਰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਕਿਹਾ ਕਿ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਸਰਕਾਰ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅੰਮ੍ਰਿਤ ਪ੍ਰਾਜੈਕਟ ਤਹਿਤ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ 22 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਦੌਰਾਨ ਨਗਰ ਕੌਂਸਲ ਟੀਮ ਵੱਲੋਂ ਫੋਗਿੰਗ ਕੀਤੀ ਗਈ, ਪੈਚਵਰਕ ਲਗਾਏ, ਲਕੰਟਰੀਟ ਨੂੰ ਚੁੱਕਿਆ ਅਤੇ ਗਲੀਆ ਵਿੱਚ ਸਫਾਈ ਕਰਵਾਈ ਗਈ। ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਤੋ ਬਚਾਉ ਲਈ ਜਾਗਰੂਕ ਕੀਤਾ ਤੇ ਸਪਰੇਅ ਦਾ ਛਿੜਕਾਉ ਵੀ ਕੀਤਾ ਗਿਆ।1822305_CON_FEATUREGridArt_20220826_202622515-16615326183x2.jpg