ਪਟਿਆਲਾ ’ਚ ਚਾਰ ਨਾਜਾਇਜ਼ ਦੁਕਾਨਾਂ ਢਾਹੀਆਂ, ਮੇਅਰ ਤੇ ਕੌਂਸਲਰਾਂ ਵੱਲੋਂ ਪ੍ਰਦਰਸ਼ਨ

in #punjab2 years ago

ਮਾਲ ਵਿਭਾਗ ਨੇ ਅੱਜ ਇੱਥੇ ਘਲੋੜੀ ਗੇਟ ਨੇੜੇ ਨਾਜਾਇਜ਼ ਤੌਰ 'ਤੇ ਬਣੀਆਂ ਚਾਰ ਦੁਕਾਨਾਂ ਨੂੰ ਢਾਹ ਦਿੱਤਾ। ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਇਹ ਕਾਰਵਾਈ ਕੀਤੀ ਗਈ। ਇਨ੍ਹਾਂ ਕਾਰਵਾਈ ਖ਼ਿਲਾਫ਼ ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਸਮੇਤ ਹੋਰ ਕੌਂਸਲਰਾਂ ਨੇ ਧਰਨਾ ਦਿੱਤਾ, ਜਿਸ ਕਾਰਨ ਢਾਹੁਣ ਦੇ ਕੰਮ ਵਿੱਚ ਕਰੀਬ ਦੋ ਘੰਟੇ ਦੀ ਦੇਰੀ ਹੋਈ।