ਹੈਰਾਨੀਜਨਕ! ਤੁਰਕੀ ’ਚ ਫਲਾਈਟ ਅਟੈਂਡੈਂਟ ਦੇ ਖਾਣੇ ’ਚੋਂ ਨਿਕਲੀ ਸੱਪ ਦੀ ਸਿਰੀ

in #punjab2 years ago

ਤੁਰਕੀ ਵਿਚ ਇਕ ਏਅਰਪਲੇਨ ਦੀ ਫਲਾਈਟ ਅਟੈਂਡੈਂਟ ਨੂੰ ਆਪਣੇ ਖਾਣੇ ਵਿਚ ਸੱਪ ਦੀ ਸਿਰੀ ਮਿਲੀ, ਜਿਸਨੂੰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਹ ਹਾਦਸਾ 21 ਜੁਲਾਈ ਨੂੰ ਅੰਕਾਰਾ ਤੋਂ ਜਰਮਨੀ ਦੇ ਡੁਸਲਫੋਰਫ ਜਾਣ ਵਾਲੀ ਸਨਐਕਸਪ੍ਰੈੱਸ ਫਲਾਈਟ ’ਚ ਹੋਇਆ। ਕੈਬਿਨ ਸਟਾਫ਼ ਦੇ ਲੰਚ ਦੇ ਸਮੇਂ ਇਕ ਮੈਂਬਰ ਨੇ ਜਾਣਕਾਰੀ ਦਿੱਤੀ ਕਿ ਕਰੂ ਮੈਂਬਰਸ ਨੂੰ ਆਪਣੇ ਖਾਣੇ ਵਿਚ ਆਲੂ ਅਤੇ ਸਬਜ਼ੀਆਂ ਵਿਚਾਲੇ ਛੋਟੇ ਸੱਪ ਦੀ ਕੱਟੀ ਹੋਈ ਸਿਰੀ ਮਿਲੀ ਹੈ। ਐਵੀਏਸ਼ਨ ਬਲਾਗ ਦੇ ਹਵਾਲੇ ਤੋਂ ‘ਇੰਡੀਪੈਡੈਂਟ’ ਨੇ ਆਪਣੀ ਖ਼ਬਰ ਵਿਚ ਇਸਦੀ ਜਾਣਕਾਰੀ ਦਿੱਤੀ ਹੈ।ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਵੀਡੀਓ ਵਿਚ ਸੱਪ ਦੀ ਸਿਰੀ ਨੂੰ ਖਾਣੇ ਦੀ ਪਲੇਟ ਵਿਚ ਦੇਖਿਆ ਜਾ ਸਕਦਾ ਹੈ। ਇਸ ਘਟਨਾ ਤੋਂ ਬਾਅਦ ਏਅਰਲਾਈਨਜ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਏਅਰਲਾਈਨਜ਼ ਨੇ ਕਿਹਾ ਕਿ ਸਾਡੀ ਤਰਜੀਹ ਇਹ ਯਕੀਨੀ ਕਰਨਾ ਹੈ ਕਿ ਆਪਣੇ ਜਹਾਜ਼ ’ਤੇ ਜੋ ਸਹੂਲਤਾਂ ਅਸੀਂ ਆਪਣੇ ਮਹਿਮਾਨਾਂ ਨੂੰ ਦੇ ਰਹੇ ਹਾਂ, ਉਹ ਉੱਚ ਸ਼੍ਰੇਣੀ ਦੀ ਹੋਵੇ ਤਾਂ ਜੋ ਸਾਡੇ ਮਹਿਮਾਨ ਅਤੇ ਮੁਲਾਜ਼ਮ ਆਰਾਮਦਾਇਕ ਅਤੇ ਸੁਰੱਖਿਅਤ ਉਡਾਣ ਦਾ ਤਜ਼ਰਬਾ ਲੈ ਸਕਣ।ਹਾਲਾਂਕਿ ਖਾਣੇ ਦੀ ਸਪਲਾਈ ਕਰਨ ਵਾਲੀ ਕੈਟਰਿੰਗ ਕੰਪਨੀ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੇ ਵਲੋਂ ਨਹੀਂ ਹੋਇਆ ਹੈ। ਟਵਿਟਰ ’ਤੇ ਮੌਜੂਦ ਵੀਡੀਓ ਦੇ ਨਾਲ ਲਿਖਿਆ ਹੈ ਕਿ ਫਲਾਈਟ ਅਟੈਂਡੈਂਟ ਨੂੰ ਸੱਪ ਦੀ ਸਿਰੀ ਓਦੋਂ ਮਿਲੀ ਜਦੋਂ ਉਸਨੇ ਆਪਣਾ ਲਗਭਗ ਪੂਰਾ ਖਾਣਾ ਖ਼ਤਮ ਕਰ ਲਿਆ ਸੀ। ਇਕ ਯੂਜ਼ਰ ਨੇ ਇਸਨੂੰ ਡਰਾਵਨਾ ਦੱਸਿਆ ਤਾਂ ਕੁਝ ਲੋਕਾਂ ਨੇ ਅਨੁਮਾਨ ਲਗਾਇਆ ਕਿ ਇਹ ਮੱਛੀ ਦਾ ਸਿਰ ਹੈ। ਇਕ ਯੂਜ਼ਰ ਨੇ ਲਿਖਿਆ ਕਿ ਮੈਂ ਭਵਿੱਖ ਵਿਚ ਕਦੇ ਤੁਰਕੀ ਏਅਰਲਾਈਨਜ਼ ’ਚ ਨਹੀਂ ਚੜ੍ਹਾਂਗਾ।IMG_20220727_134456.jpg