ਇੱਕ ਬੱਚੀ ਦੀ ਮੌਤ ਸਕੂਲ ਦੀ ਬੱਸ ਸੰਤੁਲਨ ਗਵਾ ਕੇ ਖੇਤਾਂ 'ਚ ਜਾ ਪਲਟੀ
: ਹਲਕਾ ਚੱਬੇਵਾਲ ਦੇ ਪਿੰਡ ਸਸੋਲੀ 'ਚ ਦਰਦਨਾਕ ਹਾਦਸਾ ਵਾਪਰਿਆ। ਜਿਸ 'ਚ ਇੱਕ ਬੱਚੀ ਦੀ ਜਾਨ ਚਲੀ ਗਈ। ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਬਸ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਬੱਸ ਪਲਟ ਗਈ ਅਤੇ ਹਾਦਸੇ 'ਚ ਕਈ ਬੱਚੇ ਜ਼ਖਮੀ ਹੋ ਗਏ ਜਦਕਿ ਇੱਕ ਸਾਢੇ 6 ਸਾਲ ਦੀ ਬੱਚੀ ਜਸਨੂਰ ਕੌਰ ਦੀ ਮੌਤ ਹੋ ਗਈ।
ਉੱਥੇ ਹੀ ਬੱਚੀ ਦੇ ਪਿਤਾ ਨੇ ਬੱਸ ਡਰਾਈਵਰ 'ਤੇ ਓਵਰਸਪੀਡ ਗੱਡੀ ਹੋਣ ਦਾ ਇਲਜ਼ਾਮ ਲਗਾਇਆ ਉਹਨਾਂ ਕਿਹਾ ਡਰਾਈਵਰ ਤੋਂ ਬੱਸ ਸੰਭਾਲੀ ਨਹੀਂ ਗਈ। ਜਿਸ ਕਾਰਨ ਹਾਦਸਾ ਵਾਪਰ ਗਿਆ।