CM ਮਾਨ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ ਬੱਸ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਬੇਸਿੱਟਾ

in #punjab2 years ago

ਹੜਤਾਲ ਉਪਰ ਬੈਠੇ ਪੀਆਰਟੀਸੀ ਠੇਕਾ ਕਰਮਚਾਰੀਆਂ ਦੀ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਹੈ। ਇਕੱਠੇ 15 ਤਬਾਦਲਿਆਂ ਅਤੇ ਬਟਾਲਾ ਡਿੱਪੂ ਦੇ ਕੰਡਕਟਰ ਨੂੰ ਬਰਖਾਸਤ ਕੀਤੇ ਜਾਣ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦੀ ਟਰਾਂਸਪੋਰਟ ਵਿਭਾਗ ਦੇ ਮੁੱਖ ਸਕੱਤਰ ਵਿਕਾਸ ਗਰਗ ਨਾਲ ਨਾਲ ਮੀਟਿੰਗ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਹੈ। ਮੁਲਾਜ਼ਮਾਂ ਵੱਲੋਂ ਹੜਤਾਲ ਕਾਰਨ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸਦੇ ਨਾਲ ਹੀ ਬੇਸਿੱਟਾ ਮੀਟਿੰਗ ਤੋਂ ਬਾਅਦ ਯੂਨੀਅਨ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ ਅਤੇ ਮੰਗਲਵਾਰ 15 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਭਲਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ

ਪਨਬਸ, ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਅਗਲੇ ਸੰਘਰਸ਼ ਤਹਿਤ ਕੱਲ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਓਨਾ ਚਿਰ ਸੰਘਰਸ਼ ਜਾਰੀ ਰਹੇਗਾ।

ਉਨ੍ਹਾਂ ਕਿਹਾ ਇਸ ਤੋਂ ਇਲਾਵਾ ਕੁਝ ਹੋਰ ਮੰਗਾਂ ਜਿਵੇਂ ਕਿ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ, ਵਿਭਾਗ ਵਿੱਚ ਹਟਾਏ ਗਏ ਮੁਲਾਜ਼ਮਾਂ ਦੀ ਮੁੜ ਭਰਤੀ ਕਰਨਾ, ਉਨ੍ਹਾਂ ਨੂੰ ਬੱਸਾਂ ਦੇ ਘੇਰੇ ਵਿੱਚ ਨਾ ਲਿਆਉਣਾ, ਕਿਲੋਮੀਟਰ ਸਕੀਮ ਦਾ ਵਾਅਦਾ ਕੀਤਾ ਗਿਆ ਸੀ ਅਤੇ ਜਦੋਂ ਤੱਕ ਇਹ ਮੀਟਿੰਗ ਨਹੀਂ ਹੁੰਦੀ, ਉਦੋਂ ਤੱਕ ਇਹ ਸਭ ਕੁਝ ਬੰਦ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜਿਸ 'ਤੇ ਕਰਮਚਾਰੀ ਸਹਿਮਤ ਹੁੰਦੇ ਨਜ਼ਰ ਆਏ।

ਜਿ਼ਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਪਨਬਸ ਅਤੇ ਪੀਆਰਟੀਸੀ ਵਿਭਾਗ ਦੇ 6000 ਤੋਂ ਵੱਧ ਠੇਕਾ ਮੁਲਾਜ਼ਮ ਹੜਤਾਲ ਉਪਰ ਹਨ, ਜਿਸ ਕਾਰਨ ਪਨਬਸ ਦੀਆਂ 1900 ਅਤੇ ਪੀਆਰਟੀਸੀ ਦੀਆਂ 1200 ਬੱਸਾਂ ਪੂਰਨ ਤੌਰ 'ਤੇ ਬੰਦ ਹਨ ਅਤੇ ਲਗਾਤਾਰ ਪੰਜਾਬ ਦੇ ਖਜਾਨੇ ਨੂੰ ਖੋਰਾ ਲੱਗ ਰਿਹਾ ਹੈ।

ਅਗਲੀ ਮੀਟਿੰਗ 12 ਦਸੰਬਰ ਨੂੰ

ਉਧਰ, ਦੂਜੇ ਪਾਸੇ ਪੰਜਾਬ ਸਰਕਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਯੂਨੀਅਨ ਨਾਲ ਹੁਣ ਅਗਲੀ ਮੀਟਿੰਗ 12 ਦਸੰਬਰ ਨੂੰ ਰੱਖੀ ਗਈ ਹੈ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਪ੍ਰਿਤਪਾਲ ਸਿੰਘ ਕੰਡਕਟਰ ਬਟਾਲਾ ਡਿੱਪੂ ਦੀ ਜਾਂਚ 3 ਦਿਨਾਂ ਵਿੱਚ ਕਰਵਾਈ ਜਾਵੇਗਾ ਅਤੇ ਜਿਹੜੇ ਸਟਾਫ ਨੂੰ ਫਿਰੋਜ਼ਪੁਰ ਤੋਂ ਪੱਟੀ ਤਬਦੀਲ ਕੀਤਾ ਗਿਆ ਹੈ, ਉਸ ਨੂੰ ਵੀ 7 ਦਿਨਾਂ ਵਿੱਚ ਰੀਵਿਊ ਕਰਵਾਇਆ ਜਾਵੇਗਾ।

Sort:  

Ap ki bhasha samjh me to nahi aati, per like ker de rahe hai