ਰਵਨੀਤ ਬਿੱਟੂ ਦਾ ਅੰਮ੍ਰਿਤਪਾਲ 'ਤੇ ਬਿਨਾਂ ਨਾਂਅ ਲਏ ਤੰਜ

in #punjab2 years ago

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਅੱਜ ਕੀਤੀ ਗਈ ਪ੍ਰੈਸ ਕਾਨਫਰੰਸ 'ਤੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਬਿਨਾਂ ਨਾਂਅ ਲਏ ਤੰਜ ਕੱਸਿਆ ਹੈ। ਕਾਂਗਰਸੀ ਆਗੂ ਨੇ ਬਿਨਾਂ ਨਾਂਅ ਲਏ ਟਵਿਟ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਲੰਮ੍ਹੇ ਹੱਥੀ ਲਿਆ।

ਰਵਨੀਤ ਬਿੱਟੂ ਦਾ ਟਵੀਟ।

ਰਵਨੀਤ ਬਿੱਟੂ ਨੇ ਟਵੀਟ ਕੀਤਾ ਕਿ ਪੰਜਾਬ ਨੂੰ ਦੇਸ਼ ਤੋਂ ਵੱਖ ਕਰਨ ਦੀ ਲੜਾਈ ਵਿੱਚ ਸਿਰ ਦੇਣ ਦੀ ਗੱਲ ਕਰਨ ਵਾਲਾ ਅੱਜ ਇੱਕ ਚਪੇੜਾਂ ਦੇ ਡਰ ਕਾਰਨ ਸਵੇਰ ਤੋਂ ਫੇਸਬੁੱਕ ਉਪਰ ਸਫਾਈ ਦੇ ਰਿਹਾ ਹੈ। ਕਾਂਗਰਸੀ ਆਗੂ ਨੇ ਇਸਤੋਂ ਅੱਗੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਬੱਚਾ ਕਾਫੀ ਡਰ ਗਿਆ ਹੈ ਅਤੇ ਗਲਤੀ ਮੰਨ ਗਿਆ ਹੈ, ਇਸ ਲਈ ਉਸ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ।