ਵੇਚੇ 512 ਕਿੱਲੋ ਪਿਆਜ਼, ਹੱਥ 'ਚ ਆਏ ਮਹਿਜ਼ 2 ਰੁਪਏ

in #punjab2 years ago

ਦੇਸ਼ ਵਿੱਚ ਕਿਸਾਨੀ ਕਿਸ ਤਰ੍ਹਾਂ ਨਿਘਾਰ ਵੱਲ ਜਾ ਰਹੀ ਹੈ, ਇਸਦੀ ਇੱਕ ਜਿਊਂਦੀ ਜਾਗਦੀ ਉਦਾਹਰਨ ਮਹਾਰਾਸ਼ਟਰ ਦੇ ਕੋਹਲਾਪੁਰ ਵਿਖੇ ਇੱਕ ਕਿਸਾਨ ਤੋਂ ਮਿਲਦੀ ਹੈ, ਜੋ ਕਿ ਪਹਿਲਾਂ ਤਾਂ ਆਪਣੇ ਘਰ ਤੋਂ 74 ਕਿਲੋਮੀਟਰ ਦੂਰ ਪਿਆਜ਼ ਦੀ ਫਸਲ ਵੇਚਣ ਲਈ ਜਾਂਦਾ ਹੈ ਅਤੇ ਜਦੋਂ ਫਸਲ ਨੂੰ ਵੇਚ ਦਿੰਦਾ ਹੈ ਤਾਂ ਉਸ ਦੇ ਪੱਲੇ ਮਹਿਜ਼ 2 ਰੁਪਏ ਆਉਂਦੇ ਹਨ। ਘਟਨਾ ਸੋਲਾਪੁਰ ਦੇ ਪਿੰਡ ਬੋਰਗਾਂਵ ਦੇ ਪਿਆਜ ਦੀ ਖੇਤੀ ਕਰਦੇ ਕਿਸਾਨ ਨਾਲ ਵਾਪਰੀ ਹੈ ਅਤੇ ਉਸ ਨੂੰ ਮਿਲਿਆ ਇਸ ਰਕਮ ਦਾ ਚੈਕ ਵੀ 15 ਦਿਨਾਂ ਬਾਅਦ ਕੈਸ਼ ਹੋਵੇਗਾ।

512 ਕਿਲੋਗ੍ਰਾਮ ਪਿਆਜ਼ ਦੇ ਮਿਲੇ 2 ਰੁਪਏ

ਜਾਣਕਾਰੀ ਅਨੁਸਰ ਕਿਸਾਨ ਰਾਜੇਂਦਰ ਤੁਕਾਰਾਮ ਚੌਹਾਨ ਏਪੀਐਮਸੀ ਮੰਡੀ ਸੋਲਾਪੁਰ ਵਿੱਚ ਆਪਣੀ ਪਿਆਜ਼ ਦੀ ਫਸਲ ਵੇਚਣ ਗਿਆ ਸੀ। ਮੰਡੀ ਵਿੱਚ ਜਦੋਂ ਉਸਦੀ ਫਸਲ ਨੂੰ ਤੋਲਿਆ ਤਾਂ ਇਹ 512 ਕਿਲੋਗ੍ਰਾਮ ਸੀ, ਤਾਂ ਮੰਡੀ ਵਿੱਚ ਉਸਦੀ ਫਸਲ 1 ਰੁਪਏ ਪ੍ਰਤੀ ਕਿੱਲੋ ਭਾਅ ਉਪਰ ਵਿੱਕੀ। ਇਸ ਤਰ੍ਹਾਂ ਉਸ ਦੇ ਕੁੱਲ 512 ਰੁਪਏ ਬਣੇ। ਉਪਰੰਤ ਵਪਾਰੀ ਵੱਲੋਂ 509.50 ਰੁਪਏ ਆਵਾਜਾਈ ਫੀਸ, ਲੋਡਿੰਗ ਅਤੇ ਭਾਰ ਤੋਲਣ ਦੀ ਫੀਸ ਕੱਟੀ ਅਤੇ ਬਾਕੀ 2.49 ਰੁਪਏ ਕਿਸਾਨ ਦੇ ਪੱਲੇ ਆਏ, ਜੋ ਕਿ ਉਸ ਨੂੰ ਪੋਸਟ ਡੇਟਡ ਚੈਕ ਰਾਹੀਂ 2 ਰੁਪਏ ਮਿਲੇ ਹਨ ਅਤੇ ਇਹ ਵੀ ਉਸ ਨੂੰ 15 ਦਿਨਾਂ ਬਾਅਦ ਕੈਸ਼ ਹੋਣਗੇ। ਜਦਕਿ 49 ਪੈਸਿਆਂ ਦੀ ਰਕਮ ਦਾ ਜਿ਼ਕਰ ਨਹੀਂ ਹੈ।

You May Like
Business Inventory Management Jobs
Management Jobs | Search Ads
by Taboola Sponsored Links
500 ਕਿਲੋ ਪਿਆਜ਼ ਉਪਰ ਖਰਚ ਹੋਏ ਸਨ 40000 ਰੁਪਏ

ਆਪਣੇ ਨਾਲ ਬੀਤੀ ਹੱਡਬੀਤੀ ਬਾਰੇ ਦੱਸਦੇ ਹੋਏ ਕਿਸਾਨ ਨੇ ਦੱਸਿਆ ਕਿ ਪਿਛਲੇ ਸਾਲ ਪਿਆਜ਼ ਦਾ ਭਾਅ 20 ਰੁਪਏ ਪ੍ਰਤੀ ਕਿੱਲੋ ਸੀ। ਉਸ ਨੇ ਕਿਹਾ ਕਿ ਪਿਛਲੇ 3-4 ਸਾਲਾਂ ਵਿੱਚ ਬੀਜਾਂ, ਖਾਦਾਂ ਅਤੇ ਨਦੀਨਨਾਸ਼ਕਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ ਅਤੇ ਇਸ ਵਾਰੀ 500 ਕਿਲੋ ਪਿਆਜ਼ ਉਪਰ ਹੀ ਉਸ ਦੇ 40 ਹਜ਼ਾਰ ਰੁਪਏ ਖਰਚ ਹੋ ਗਏ ਸਨ।

ਕੀ ਕਹਿਣਾ ਹੈ ਵਪਾਰੀ ਦਾ

ਦੂਜੇ ਪਾਸੇ ਕਿਸਾਨ ਤੋਂ ਪਿਆਜ਼ ਖਰੀਦਣ ਵਾਲੇ ਵਪਾਰੀ ਨਾਸਿਰ ਖਲੀਫਾ ਨੇ ਚੈਕ ਜਾਰੀ ਕਰਨ ਬਾਰੇ ਕਿਹਾ ਕਿ ਇਹ ਪ੍ਰਕਿਰਿਆ ਕੰਪਿਊਟਰ ਨਾਲ ਜੋੜ ਦਿੱਤੀ ਗਈ ਹੈ, ਜਿਸ ਕਾਰਨ ਚੈਕ ਕਟਿਆ ਗਿਆ ਹੈ। ਪਿਆਜ਼ ਦੇ ਇੰਨੇ ਘੱਟ ਭਾਅ ਬਾਰੇ ਉਸ ਨੇ ਕਿਹਾ ਕਿ ਕਿਸਾਨ ਰਾਜੇਂਦਰ ਸਿੰਘ ਦੀ ਫਸਲ ਹੀ ਘਟੀਆ ਕੁਆਲਿਟੀ ਦੀ ਸੀ। ਉਸ ਨੇ ਕਿਹਾ ਕਿ ਇਸਤੋਂ ਪਹਿਲਾਂ ਜਦੋਂ ਉਹ ਫਸਲ ਲੈ ਕੇ ਆਇਆ ਸੀ ਤਾਂ ਉਸ ਨੂੰ 18 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਪੈਸੇ ਮਿਲੇ ਸਨ ਅਤੇ ਉਸ ਤੋਂ ਬਾਅਦ ਕੁਆਲਿਟੀ ਘਟਣ ਕਾਰਨ 14 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਪੈਸੇ ਮਿਲੇ ਸਨ। ਉਸ ਨੇ ਕਿਹਾ ਕਿ ਘਟੀਆ ਕੁਆਲਿਟੀ ਦੇ ਪਿਆਜ਼ ਦੀ ਮੰਗ ਵੀ ਘੱਟ ਹੁੰਦੀ ਹੈ।