Monsoon Session: ਤ੍ਰਿਣਮੂਲ, ਡੀਐਮਕੇ ਅਤੇ ਮਾਕਪਾ ਸਣੇ 5 ਪਾਰਟੀਆਂ ਦੇ 19 ਰਾਜ ਸਭਾ ਮੈਂਬਰ ਮੁਅੱਤਲ

in #punjab2 years ago

Monsoon Session: ਰਾਜ ਸਭਾ ਵਿੱਚ ਹੰਗਾਮਾ ਕਰਨ ਅਤੇ ਨਾਅਰੇਬਾਜ਼ੀ ਕਰਨ ਲਈ ਸਦਨ ਦੇ 19 ਵਿਰੋਧੀ ਸੰਸਦ ਮੈਂਬਰਾਂ (Member Parliament) ਨੂੰ ਹਫ਼ਤੇ ਦੇ ਬਾਕੀ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।ਨਵੀਂ ਦਿੱਲੀ: Monsoon Session: ਰਾਜ ਸਭਾ ਵਿੱਚ ਹੰਗਾਮਾ ਕਰਨ ਅਤੇ ਨਾਅਰੇਬਾਜ਼ੀ ਕਰਨ ਲਈ ਸਦਨ ਦੇ 19 ਵਿਰੋਧੀ ਸੰਸਦ ਮੈਂਬਰਾਂ (Member Parliament) ਨੂੰ ਹਫ਼ਤੇ ਦੇ ਬਾਕੀ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਸੰਸਦ ਮੈਂਬਰਾਂ ਦੀ ਗਿਣਤੀ ਸਭ ਤੋਂ ਵੱਧ ਹੈ। ਟੀਐਮਸੀ ਦੇ ਮੌਸਮ ਨੂਰ, ਸੁਸ਼ਮਿਤਾ ਦੇਵ, ਸ਼ਾਂਤਾ ਛੇਤਰੀ, ਡੋਲਾ ਸੇਨ, ਸ਼ਾਂਤਨੂ ਸੇਨ, ਅਭੀ ਰੰਜਨ ਬਿਸਵਾਸ ਅਤੇ ਮੁਹੰਮਦ ਨਦੀਮੁਲ ਹੱਕ ਹੁਣ ਹਫ਼ਤੇ ਦੇ ਬਾਕੀ ਸੈਸ਼ਨ ਵਿੱਚ ਹਿੱਸਾ ਨਹੀਂ ਲੈ ਸਕਣਗੇ।sansad.jpg