ਡੀਜੀਸੀਏ ਨੇ ਇੰਡੀਗੋ ਨੂੰ ਲਾਇਆ 5 ਲੱਖ ਦਾ ਜੁਰਮਾਨਾ, ਅਪਾਹਜ ਬੱਚੇ ਨੂੰ ਜਹਾਜ਼ 'ਚ ਚੜ੍ਹਨ ਤੋਂ ਰੋਕਿਆ ਸੀ

in #fine2 years ago

indigo-16537395523x2.jpgਡੀਜੀਸੀਏ ਨੇ ਕਿਹਾ ਹੈ ਕਿ ਉਹ ਆਪਣੇ ਦਿਸ਼ਾ-ਨਿਰਦੇਸ਼ਾਂ ਵਿੱਚ ਬਦਲਾਅ ਕਰੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਡੀਜੀਸੀਏ ਦੇ ਅਨੁਸਾਰ, "ਜੇਕਰ ਮਾਮਲੇ ਨੂੰ ਤਰਸ ਨਾਲ ਨਜਿੱਠਿਆ ਗਿਆ ਹੁੰਦਾ, ਤਾਂ ਮਾਮਲਾ ਇਸ ਹੱਦ ਤੱਕ ਨਹੀਂ ਵਧਦਾ ਸੀ ਕਿ ਯਾਤਰੀ ਨੂੰ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ ਜਾਂਦਾ।"

ਨਵੀਂ ਦਿੱਲੀ- ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ 7 ਮਈ ਨੂੰ ਰਾਂਚੀ ਹਵਾਈ ਅੱਡੇ 'ਤੇ ਇਕ ਅਪਾਹਜ ਬੱਚੇ ਨੂੰ ਜਹਾਜ਼ ਵਿਚ ਚੜ੍ਹਨ ਤੋਂ ਰੋਕਣ ਲਈ ਇੰਡੀਗੋ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਡੀਜੀਸੀਏ ਨੇ ਕਿਹਾ ਹੈ ਕਿ ਉਸ ਵੱਲੋਂ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਏਅਰਲਾਈਨ ਸਟਾਫ਼ ਵੱਲੋਂ ਬੱਚੇ ਨਾਲ ਮਾੜਾ ਸਲੂਕ ਕੀਤਾ ਗਿਆ, ਜਿਸ ਕਾਰਨ ਮਾਮਲਾ ਵਧ ਗਿਆ।

Sort:  

good job rishu