ਪੰਜਾਬ ’ਚ ਖੁੱਲ੍ਹਾ ਪਹਿਲਾ ਅਤਿ-ਆਧੁਨਿਕ ਸਡ਼ਕ ਸੁਰੱਖਿਆ ਟ੍ਰੈਫਿਕ ਖੋਜ ਕੇਂਦਰ

in #delhi2 years ago

ਦੇਸ਼ ’ਚ ਵਧਦੇ ਸਡ਼ਕ ਹਾਦਸਿਆਂ ਅਤੇ ਉਨ੍ਹਾਂ ਵਿਚ ਹੋ ਰਹੀਆਂ ਮੌਤਾਂ ’ਤੇ ਕਾਬੂ ਪਾਉਣ ਦੀ ਦਿਸ਼ਾ ਵਿਚ ਪੰਜਾਬ ਨੇ ਵੱਡਾ ਕਦਮ ਚੁੱਕਿਆ ਹੈ। ਮੁਹਾਲੀ ’ਚ ਦੇਸ਼ ਦਾ ਪਹਿਲਾ ਸਡ਼ਕ ਸੁਰੱਖਿਆ ਅਤੇ ਟ੍ਰੈਫਿਕ ਖੋਜ ਕੇਂਦਰ ਸ਼ੁਰੂ ਕੀਤਾ ਗਿਆ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਮਸ਼ੀਨ ਲਰਨਿੰਗ, ਜਿਓ-ਇਨਫਰਮੈਟਿਕਸ, ਥ੍ਰੀ ਡੀ ਮੈਪਿੰਗ, ਡ੍ਰੋਨ ਸਰਵੇ, ਕ੍ਰੈਸ਼ ਇਨਵੈਸਟੀਗੇਸ਼ਨ, ਰੋਡ ਇੰਜੀਨੀਅਰਿੰਗ ਅਤੇ ਹੋਰ ਆਧੁਨਿਕ ਤਕਨੀਕੀ ਸਹੂਲਤਾਂ ਨਾਲ ਲੈਸ ਹੈ। ਇਸ ਕੇਂਦਰ ’ਚ ਆਟੋਮੋਟਿਵ ਸੁਰੱਖਿਆ, ਇਨਕਿਊਬੇਸ਼ਨ ਹੱਬ, ਸੰਮੇਲਨ ਹਾਲ ਅਤੇ ਲਾਇਬ੍ਰੇਰੀ ਵੀ ਬਣਾਈ ਗਈ ਹੈ। ਪੰਜਾਬ ਦੇ ਏਡੀਜੀਪੀ ਟ੍ਰੈਫਿਕ ਏਐੱਸ ਰਾਏ ਅਤੇ ਟ੍ਰੈਫਿਕ ਸਲਾਹਕਾਰ ਡਾ. ਨਵਦੀਪ ਅਸੀਜਾ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਦੋ ਕਰੋਡ਼ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਇਹ ਆਪਣੀ ਤਰ੍ਹਾਂ ਦਾ ਪਹਿਲਾ ਉੱਨਤ ਟ੍ਰੈਫਿਕ ਰਿਸਰਚ ਸੈਂਟਰ ਹੈ। ਇਹ ਖੋਜ ਕੇਂਦਰ ਪੰਜਾਬ ’ਚ ਸਡ਼ਕ ਸੁਰੱਖਿਆ ਨਾਲ ਜੁਡ਼ੇ ਮੁੱਦਿਆਂ ’ਤੇ ਸਮਰੱਥ ਸੰਸਥਾ ਵਾਂਗ ਕੰਮ ਕਰੇਗਾ।