ਪੰਜਾਬ ਦੀ ਲਾਟਰੀ ਦੇ ਪਾਬੰਦੀ ਦੇ ਬਾਵਜੂਦ ਸੱਟੇਬਾਜ਼ ਕੁੱਟ ਰਹੇ ਨੇ ਚਾਂਦੀ

in #delhi2 years ago

ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਦੀ ਲਾਟਰੀ ਤੇ ਪਾਬੰਦੀ ਲਗਾਈ ਹੋਈ ਹੈ ਅਤੇ ਪੰਜਾਬ ਵਿਚ ਲਾਟਰੀ ਵੇਚਣ ਤੇ ਪਾਬੰਦੀ ਹੈ ਪਰ ਫੇਰ ਵੀ ਜਲੰਧਰ ਸ਼ਹਿਰ ਤੇ ਇਸ ਦੇ ਆਸ ਪਾਸ ਦੇ ਕਸਬਿਆਂ ਵਿਚ ਸੱਟੇਬਾਜ਼ਾਂ ਵੱਲੋਂ ਜਾਅਲੀ ਲਾਟਰੀ ਦੇ ਨਾਂ ਤੇ ਫਰਜ਼ੀਵਾੜਾ ਕੀਤਾ ਜਾ ਰਿਹਾ ਹੈ।

ਸੱਟੇਬਾਜ਼ਾਂ ਵੱਲੋਂ ਸ਼ਹਿਰ ਦੇ ਕਈ ਹਿੱਸਿਆਂ ਵਿਚ ਆਪਣੀਆਂ ਦੁਕਾਨਾਂ ਖੁੱਲ੍ਹਵਾਈਆਂ ਗਈਆਂ ਹਨ। ਇਸ ਦੇ ਨਾਲ ਨਾਲ ਸ਼ਹਿਰ ਦੇ ਨਾਲ ਲਗਦੇ ਕਸਬਿਆਂ ਵਿੱਚ ਵੀ ਸੱਟੇਬਾਜ਼ਾਂ ਵੱਲੋਂ ਦੁਕਾਨਾਂ ਖੁੱਲ੍ਹਵਾ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਜਾ ਰਿਹਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੱਟੇਬਾਜ਼ਾਂ ਦੀ ਸੈਟਿੰਗ ਰਾਜਨੀਤਕ ਵਿਅਕਤੀਆਂ ਨਾਲ ਹੋਣ ਕਾਰਨ ਇਨ੍ਹਾਂ ਤੇ ਪੁਲਿਸ ਵੀ ਹੱਥ ਪਾਉਣ ਤੋਂ ਡਰਦੀ ਹੈ।