ਗੁਰਦਾਸ ਮਾਨ ਦਾ ਵਿਰੋਧ ਕਰਨ ਵਾਲੇ ਖੁਦ ਸਵੇਰੇ ਗੁਰਦੁਆਰੇ ਜਾਂਦੇ ਨੇ ਅਤੇ ਸ਼ਾਮ ਨੂੰ ਪੈਗ ਲਾਉਂਦੇ ਨੇ ਸੋਨੀਆ ਮਾਨ

in #delhi2 years ago

ਪੰਜਾਬੀ ਗਾਇਕ ਗੁਰਦਾਸ ਮਾਨ ਦੇ ਹਿੰਦੀ ਵਿਵਾਦ ਉਪਰ ਸੋਨੀਆ ਮਾਨ ਉਨ੍ਹਾਂ ਦੇ ਹੱਕ ਵਿੱਚ ਡੱਟ ਕੇ ਖੜ ਗਈ ਹੈ। ਉਸ ਨੇ ਕਿਹਾ ਕਿ ਮੈਨੂੰ ਗੁਰਦਾਸ ਮਾਨ ਦਾ ਗੀਤ ਬਹੁਤ ਵਧੀਆ ਲੱਗਿਆ। ਉਸ ਨੇ ਕਿਹਾ ਕਿ ਜਿਹਨ੍ਹਾਂ ਨੇ ਕਦੇ ਅੱਜ ਤੱਕ ਮਾਂ ਬੋਲੀ ਲਈ ਕੁੱਝ ਨਹੀਂ ਕੀਤਾ, ਉਹ ਵੀ ਮਾਨ ਉਪਰ ਉਂਗਲਾਂ ਚੁੱਕ ਰਹੇ ਹਨ। ਸੋਨੀਆ ਮਾਨ ਨੇ ਕਿਹਾ ਕਿ ਗੁਰਦਾਸ ਮਾਨ ਨੂੰ ਬੁਰਾ ਕਹਿਣ ਵਾਲੇ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ। ਗਾਇਕ ਨੇ ਤਾਂ ਪੰਜਾਬੀ ਭਾਸ਼ਾ ਲਈ ਬਹੁਤ ਕੁੱਝ ਕੀਤਾ ਹੈ, ਪਰ ਉਨ੍ਹਾਂ ਨੇ ਕੀ ਯੋਗਦਾਨ ਪਾਇਆ? ਗਾਇਕਾ ਨੇ ਇਸ ਨਾਲ ਹੀ ਤਿੱਖੇ ਸ਼ਬਦ ਵਰਤਿਆਂ ਕਿਹਾ ਕਿ ਜਿਹੜੇ ਲੋਕ ਗੁਰਦਾਸ ਮਾਨ ਦਾ ਵਿਰੋਧ ਕਰ ਰਹੇ ਹਨ ਉਹ ਖੁਦ ਸਵੇਰੇ ਗੁਰਦੁਆਰੇ ਜਾਂਦੇ ਹਨ ਅਤੇ ਸ਼ਾਮ ਨੂੰ ਫਿਰ ਪੈਗ ਲਗਾ ਲੈਂਦੇ ਹਨ।

ਸੋਨੀਆ ਮਾਨ ਨੇ ਕਿਹਾ ਕਿ ਜੇਕਰ ਵਿਰੋਧ ਕਰਨ ਵਾਲਿਆਂ ਨੂੰ ਗਾਇਕ ਦਾ ਡੇਰਾ ਚੰਗਾ ਤੁਹਾਨੂੰ ਉਨ੍ਹਾਂ ਦਾ ਡੇਰਾ ਚੰਗਾ ਨਹੀਂ ਲਗਦਾ ਤਾਂ ਨਾ ਜਾਓ, ਤੁਹਾਨੂੰ ਕਿਸ ਨੇ ਕਿਹਾ ਹੈ ਕਿ ਉਥੇ ਜਾਓ।

Sort:  

Plz like me my all post bro