ਮਾਨਸਾ ਵਿੱਚ ਵਪਾਰੀਆਂ ਤੇ ਕਿਸਾਨਾਂ ਨੇ ਪਸ਼ੂ ਮੰਡੀ ਸ਼ੁਰੂ ਕੀਤੀ

in #delhi2 years ago

ਬੇਸ਼ੱਕ ਪੰਜਾਬ ਸਰਕਾਰ ਵੱਲੋਂ ਲੰਪੀ ਸਕਿਨ ਕਾਰਨ ਬੰਦ ਕੀਤੀਆਂ ਪਸ਼ੂ ਮੰਡੀਆਂ ਅਜੇ ਖੋਲ੍ਹੀਆਂ ਨਹੀਂ ਹਨ, ਪਰ ਇਸ ਦੇ ਬਾਵਜੂਦ ਅੱਜ ਇੱਥੇ ਰਮਦਿੱਤੇ ਵਾਲਾ ਚੌਕ ਵਿੱਚ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਵਪਾਰੀਆਂ ਨੇ ਸਰਕਾਰ ਵੱਲੋਂ ਬੰਦ ਕੀਤੀ ਗਈ ਮੰਡੀ ਮੁੜ ਸ਼ੁਰੂ ਕੀਤੀ। ਇਸ ਪਸ਼ੂ ਮੰਡੀ ਦੀ ਪੰਜਾਬ ਕਿਸਾਨ ਯੂਨੀਅਨ ਵੱਲੋਂ ਪੂਰਨ ਤੌਰ ’ਤੇ ਹਿਮਾਇਤ ਕੀਤੀ ਗਈ। ਇਹ ਪਸ਼ੂ ਮੰਡੀ, ਪਸ਼ੂ ਪਾਲਣ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਦੇ ਐਨ ਨੇੜੇ ਲਾਈ ਗਈ। ਇਸ ਨੂੰ ਰੋਕਣ ਲਈ ਕੋਈ ਅਧਿਕਾਰੀ ਅਤੇ ਨਾ ਹੀ ਪੁਲੀਸ ਵਾਲੇ ਅੱਗੇ ਆਏ ਹਨ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਗਾਵਾਂ ਵਿੱਚ ਫੈਲੀ ‘ਲੰਪੀ ਸਕਿਨ’ ਬਿਮਾਰੀ ਦੀ ਓਟ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬੰਦ ਕੀਤੀਆਂ ਮੰਡੀਆਂ ਨਾਲ ਕਿਸਾਨਾਂ, ਪਸ਼ੂ ਵਪਾਰ ਕਰ ਰਹੇ ਪੰਜਾਬੀਆਂ ਦਾ ਨੁਕਸਾਨ ਹੋਇਆ ਹੈ ਜਦੋਂਕਿ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੰਡੀਆਂ ਲੱਗ ਰਹੀਆਂ ਹਨ।