ਖ਼ੁਸ਼ ਖ਼ਬਰੀ! ਢਾਈ ਸਾਲ ਬਾਅਦ ਦਿੱਲੀ-ਸ਼ਿਮਲਾ ਵਿਚਾਲੇ ਮੁੜ ਸ਼ੁਰੂ ਹੋਣਗੀਆਂ ਹਵਾਈ ਉਡਾਣਾਂ

in #delhi2 years ago

ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਆਰਡੀ ਧੀਮਾਨ ਦੀ ਪ੍ਰਧਾਨਗੀ ਹੇਠ, ਇੱਥੇ ਦਿੱਲੀ-ਸ਼ਿਮਲਾ-ਦਿੱਲੀ ਰੂਟ 'ਤੇ ਹਵਾਈ ਉਡਾਣਾਂ ਦੇ ਸੰਚਾਲਨ ਨੂੰ ਮੁੜ ਸ਼ੁਰੂ ਕਰਨ ਲਈ ਅਲਾਇੰਸ ਏਅਰ ਅਥਾਰਟੀ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸੂਬੇ ਵਿੱਚ ਉਡਾਣਾਂ ਸ਼ੁਰੂ ਕਰਨ ਦੇ ਮੱਦੇਨਜ਼ਰ ਅਹਿਮ ਫੈਸਲੇ ਲਏ ਗਏ।1661402515_Shimla-Airport-16614025163x2.jpgਮੁੱਖ ਸਕੱਤਰ ਨੇ ਕਿਹਾ ਕਿ ਅਲਾਇੰਸ ਏਅਰ ਦੇ ਫਿਕਸਡ ਵਿੰਗ ਏਅਰਕ੍ਰਾਫਟ ਏ.ਟੀ.ਆਰ.-42 (600) ਦੀ ਵਰਤੋਂ ਲਗਭਗ ਢਾਈ ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ 6 ਸਤੰਬਰ, 2022 ਤੋਂ ਦਿੱਲੀ ਤੋਂ ਸ਼ਿਮਲਾ ਲਈ ਉਡਾਣਾਂ ਮੁੜ ਸ਼ੁਰੂ ਕਰਨ ਲਈ ਕੀਤੀ ਜਾਵੇਗੀ ਅਤੇ ਸ਼ਿਮਲਾ ਨੂੰ ਕੁੱਲੂ ਅਤੇ ਧਰਮਸ਼ਾਲਾ ਦੇ ਪ੍ਰਮੁੱਖ ਸੈਰ ਸਪਾਟਾ ਸਥਾਨਾਂ ਨੂੰ ਵੀ ਜੋੜਿਆ ਜਾਵੇਗਾ।