ਘਰ-ਘਰ ਰਾਸ਼ਨ ਮੁਹੱਈਆ ਕਰਵਾਉਣ ਦੀ ਯੋਜਨਾ ਨਾਲ ਲੋਕਾਂ ਨੂੰ ਮਿਲੇਗਾ ਚੰਗਾ ਤੇ ਵਧੀਆ ਰਾਸ਼ਨ

in #delhi2 years ago

2022_8image_17_14_467199440kanak.jpgਪੰਜਾਬ ਦੀ ਸੱਤਾ ’ਚ ਕਾਬਜ਼ ਹੋਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਹੋਲੀ ਹੋਲੀ ਪੂਰੇ ਕੀਤੇ ਜਾ ਰਹੇ ਹਨ। ਹੁਣ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਗਰੀਬ ਲਾਭਪਾਤਰਾਂ ਨੂੰ ਘਰ-ਘਰ ਰਾਸ਼ਨ ਮੁਹੱਈਆ ਕਰਵਾਉਣ ਦੇ ਆਪਣੇ ਕੀਤੇ ਐਲਾਨ ਵਜੋਂ ਪੰਜਾਬ ਦੇ ਹਰ ਲਾਭਪਾਤਰੀ ਨੂੰ 2 ਰੁਪਏ ਕਿੱਲੋਂ ਦੇ ਹਿਸਾਬ ਨਾਲ ਕਣਕ ਜਾਂ ਆਟਾ ਦੇਣ ਦੀ ਹੋਮ ਡਿਲਵਰੀ 1 ਅਕਤੂਬਰ 2022 ਤੋਂ ਸ਼ੁਰੂ ਕਰਨ ਦੀ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਇਸ ਨਾਲ ਸੂਬੇ ਦੇ ਲੋਕਾਂ ਨੂੰ ਜਿੱਥੇ ਉੱਚ ਕਵਾਲਿਟੀ ਦਾ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ, ਉੱਥੇ ਪੂਰੀ ਮਾਤਰਾ ’ਚ ਲੋਕਾਂ ਨੂੰ ਰਾਸ਼ਨ ਵੀ ਉਪਲਬੱਧ ਹੋਵੇਗਾ ਅਤੇ ਲਾਭਪਾਤਰੀਆਂ ਨੂੰ ਇਸ ਯੋਜਨਾ ਵਿਚ ਫੈਲੇ ਭਿ੍ਰਸ਼ਟਾਚਾਰ ਤੋਂ ਵੀ ਮੁਕਤੀ ਮਿਲੇਗੀ। ਜੇਕਰ ਵੇਖਿਆ ਜਾਵੇ ਤਾਂ ਮਹਿੰਗਾਈ ਦੇ ਦੌਰ ’ਚ ਕਣਕ ਅਤੇ ਆਟੇ ਦੀਆਂ ਕੀਮਤਾਂ ’ਚ ਜਬਰਦਸਤ ਵਾਧਾ ਹੋਇਆ ਹੈ। ਜਿਸ ਕਾਰਨ ਗਰੀਬ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ।

Sort:  

👍👍👍👍