ਚੰਡੀਗੜ੍ਹ ਲੁਧਿਆਣਾ ਰੋਡ 'ਤੇ ਤੇਜ਼ ਰਫਤਾਰ ਬੱਸ ਨੇ ਨੌਜਵਾਨ ਦਰੜਿਆ, ਮੌਕੇ 'ਤੇ ਮੌਤ

in #delhi2 years ago

15_09_2022-kamaldeep_file_pic._jpg.jfif.jpgਚੰਡੀਗੜ੍ਹ ਲੁਧਿਆਣਾ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਬੱਸ ਥੱਲੇ ਦਰੜੇ ਜਾਣ ਕਾਰਨ ਮੌਕੇ 'ਤੇ ਮੌਤ ਹੋ ਗਈ। ਸਥਾਨਕ ਮਾਛੀਵਾੜਾ ਰੋਡ ਨਿਵਾਸੀ ਇਹ ਨੌਜਵਾਨ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਕੰਮ ਲੁਧਿਆਣਾ ਸਾਈਡ ਜਾ ਰਿਹਾ ਸੀ ਕਿ ਸ਼ਹਿਰ ਤੋਂ ਬਾਹਰ ਨਿਕਲਦੇ ਹੀ ਇਕ ਤੇਜ਼ ਰਫ਼ਤਾਰ ਪਿੱਛੋਂ ਆ ਰਹੀ ਇਕ ਪ੍ਰਾਈਵੇਟ ਬੱਸ ਨੇ ਇਸ ਨੂੰ ਓਵਰਟੇਕ ਕਰਦੇ ਹੋਏ ਜ਼ੋਰਦਾਰ ਟੱਕਰ ਮਾਰ ਦਿੱਤੀ । ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਇਸ ਨੌਜਵਾਨ ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ।