ਗਣਪਤੀ ਬੱਪਾ ਦੂਰ ਕਰਨਗੇ ਹਰ ਦੁੱਖ, ਦੇਸ਼ ਭਰ 'ਚ ਗਣੇਸ਼ ਗਣੇਸ਼ ਚਤੁਰਥੀ ਦੀ ਧੂਮ

in #delhi2 years ago

ਦੇਸ਼ ਭਰ ਵਿੱਚ ਗਣੇਸ਼ ਚਤੁਰਥੀ ਮਨਾਈ ਜਾ ਰਹੀ ਹੈ। ਲੋਕ ਇਸ ਦਿਨ ਆਪਣੇ ਘਰਾਂ ਵਿੱਚ ਗਣਪਤੀ ਬੱਪਾ ਦੀ ਸਥਾਪਨਾ ਕਰਦੇ ਹਨ ਅਤੇ ਪੂਜਾ ਸ਼ੁਰੂ ਕੀਤੀ ਜਾਂਦੀ ਹੈ। ਪਹਿਲੀ ਆਰਤੀ ਗਣੇਸ਼ ਚਤੁਰਥੀ ਦੇ ਮੌਕੇ 'ਤੇ ਮੁੰਬਈ ਦੇ ਮਸ਼ਹੂਰ ਸਿੱਧੀਵਿਨਾਇਕ ਮੰਦਰ 'ਚ ਕੀਤੀ ਗਈ। ਇਸ ਦੌਰਾਨ ਮੰਦਰ 'ਚ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ। ਗਣਪਤੀ ਦੇ ਦਰਸ਼ਨਾਂ ਲਈ ਲੋਕ ਸਵੇਰ ਤੋਂ ਹੀ ਕਤਾਰਾਂ ਵਿੱਚ ਖੜ੍ਹੇ ਸਨ ਜਿਸ ਤੋਂ ਬਾਅਦ ਸਾਰਿਆਂ ਨੇ ਆਰਤੀ ਵਿੱਚ ਹਿੱਸਾ ਲਿਆ ਅਤੇ ਬੱਪਾ ਦੇ ਦਰਸ਼ਨ ਕੀਤੇ।Ganesh-Chaturthi-2-1.jpgਇਸ ਖਾਸ ਮੌਕੇ 'ਤੇ ਮੰਦਰਾਂ 'ਚ ਸ਼ਰਧਾਲੂਆਂ ਦਾ ਭਾਰੀ ਇਕੱਠ ਰਹਿੰਦਾ ਹੈ। ਇੰਨਾ ਹੀ ਨਹੀਂ ਲੋਕਾਂ ਨੇ ਬੱਪਾ ਦੇ ਸੁੰਦਰ ਅਤੇ ਅਨੋਖੇ ਪੰਡਾਲ ਵੀ ਬਣਾਏ ਹਨ। ਸਿੱਧੀਵਿਨਾਇਕ ਤੋਂ ਇਲਾਵਾ ਮੁੰਬਈ ਦੇ ਲਾਲਬਾਗਚਾ ਰਾਜਾ ਪੰਡਾਲ ਤੋਂ ਗਣੇਸ਼ ਚਤੁਰਥੀ ਦੇ ਜਸ਼ਨਾਂ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੁੰਦੀ ਵੇਖੀ ਗਈ।