ਸਕੂਲ 'ਚ ਬਾਸੀ ਦਾਲ ਖਾਣ ਤੇ ਦੂਸ਼ਿਤ ਪਾਣੀ ਪੀਣ ਕਾਰਨ 2 ਦਰਜਨ ਬੱਚਿਆਂ ਦੀ ਤਬੀਅਤ ਵਿਗੜੀ

in #delhi2 years ago

ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ (Government school) ਵਿੱਚ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਦੋ ਦਰਜਨ ਦੇ ਕਰੀਬ ਬੱਚਿਆਂ ਦੀ ਸਿਹਤ ਵਿਗੜ (Health deteriorated) ਗਈ। ਇਸ ਨਾਲ ਉਥੇ ਹੜਕੰਪ ਮੱਚ ਗਿਆ। ਸੂਚਨਾ ਮਿਲਣ 'ਤੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਬੱਚਿਆਂ ਦਾ ਸਥਾਨਕ ਸਿਹਤ ਕੇਂਦਰ ਵਿੱਚ ਇਲਾਜ ਕੀਤਾ ਗਿਆ। ਉਥੇ ਅੱਠ ਬੱਚਿਆਂ ਦੀ ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰਤਨਪੁਰ ਕਮਿਊਨਿਟੀ ਹੈਲਥ ਸੈਂਟਰ ਰੈਫਰ ਕਰ ਦਿੱਤਾ ਗਿਆ। ਫਿਲਹਾਲ ਸਾਰੇ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

Sort:  

Plz like and follow me 🙏