ਵਿਜੀਲੈਂਸ ਦੀ ਵੱਡੀ ਕਾਰਵਾਈ, ਨਾਪਤੋਲ ਵਿਭਾਗ ਬਠਿੰਡਾ ਦਾ ਇੰਸਪੈਕਟਰ ਰਿਸ਼ਵਤ ਲੈਂਦਾ ਕਾਬੂ

in #delhi2 years ago

ਪੰਜਾਬ ਵਿਜੀਲੈਂਸ ਬਿਊਰੋ ਨੇ ਕਾਰਵਾਈ ਕਰਦੇ ਹੋਏ ਬਠਿੰਡਾ ਦੇ ਨਾਪਤੋਲ ਵਿਭਾਗ ਦੇ ਇੱਕ ਇੰਸਪੈਕਟਰ ਨੂੰ 9000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਫੜਿਆ ਗਿਆ ਇੰਸਪੈਕਟਰ ਕਵਿੰਦਰ ਸਿੰਘ ਪੈਟਰੋਲ ਪੰਪ ਮਾਲਕ ਤੋਂ ਰਿਸ਼ਵਤ ਮੰਗ ਰਿਹਾ ਸੀ, ਜਿਸ ਨੂੰ ਵਿਜੀਲੈਂਸ ਨੇ ਜਾਲ ਵਿਛਾ ਕੇ ਕਾਬੂ ਕਰ ਲਿਆ। ਕਥਿਤ ਦੋਸ਼ੀ ਵਿਰੁੱਧ ਬਠਿੰਡਾ ਦੇ ਥਾਣਾ ਸਦਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਕਥਿਤ ਦੋਸ਼ੀ ਕਵਿੰਦਰ ਸਿੰਘ ਨੂੰ ਅਕਾਲ ਪਰਿਵਾਰ ਪੈਟਰੋਲ ਪੰਪ ਬਠਿੰਡਾ ਦੇ ਮਾਲਕ ਕੰਵਰ ਯਾਦਵਿੰਦਰ ਸਿੰਘ ਵਾਸੀ ਬਠਿੰਡਾ ਦੀ ਸ਼ਿਕਾਇਤ 'ਤੇ ਕਾਬੂ ਕੀਤਾ ਗਿਆ ਹੈ।