ਕੈਨੇਡਾ 'ਚ ਚਾਕੂ ਮਾਰ ਕੇ 10 ਵਿਅਕਤੀਆਂ ਦਾ ਕਤਲ, 15 ਜ਼ਖਮੀ

in #delhi2 years ago

ਕੈਨੇਡਾ ਦੇ ਸਸਕੈਚਵਨ ਸੂਬੇ 'ਚ 10 ਵਿਅਕਤੀਆਂ (10 stabbed to death in Ottawa Canada) ਦਾ ਚਾਕੂ ਮਾਰ ਕੇ ਕ਼ਤਲ ਕਰ ਦਿੱਤਾ ਗਿਆ ਹੈ ਅਤੇ 15 ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਵਾਰ ਦਾਤ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਕਾਰ 'ਚ ਘੁੰਮ ਰਹੇ ਸਨ। ਪੁਲਿਸ ਮੁਤਾਬਿਕ ਦੋਵੇਂ ਸ਼ੱਕੀ ਪੁਲਿਸ ਦੀ ਗਿਰਫ਼ਤ ਤੋਂ ਬਾਹਰ ਹਨ।

ਏਐੱਨਆਈ ਮੁਤਾਬਿਕ ਇਸ ਵਾਰਦਾਤ ਨੂੰ 13 ਥਾਵਾਂ 'ਤੇ ਅੰਜਾਮ ਦਿੱਤਾ ਗਿਆ। ਪੁਲਿਸ ਮੁਤਾਬਿਕ ਜ਼ਖਮੀਆਂ ਦੀ ਗਿਣਤੀ ਵੱਧ ਸਕਦੀ ਹੈ। ਐਲਬਰਟਾ ਅਤੇ ਮੈਨੀਟੋਬਾ ਸੂਬਿਆਂ ਨੂੰ ਵੀ ਅਲਰਟ 'ਤੇ ਰਹਿਣ ਦੀ ਹਿਦਾਇਤ ਜਾਰੀ ਜਾਵੇਗੀ। ਪੁਲਿਸ ਮੁਤਾਬਿਕ ਸ਼ੱਕੀਆਂ ਦੇ ਨਾਂਅ ਡੇਮਿਯਨ ਸੈਂਡਰਸਨ ਅਤੇ ਮਾਇਲਸ ਸੈਂਡਰਸਨ ਵੱਜੋਂ ਕੀਤੀ ਗਈ ਹੈ।