SI ਦਿਲਬਾਗ ਸਿੰਘ ਦੀ ਗੱਡੀ 'ਤੇ ਬੰਬ ਲਗਾਉਣ ਵਾਲਾ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ

in #delhi2 years ago

ਲੁਧਿਆਣਾ ਦੇ ਕਰਾਈਮ ਬਰਾਂਚ 2 ਦੀ ਟੀਮ ਅੰਮਿ੍ਤਸਰ 'ਚ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਉਪਰ ਬੰਬ ਲਗਾਉਣ ਦੇ ਮਾਮਲੇ ਦੇ ਮੁੱਖ ਮੁਲਜ਼ਮ ਫਤਿਹਵੀਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਜਿਥੋਂ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।02_09_2022-2sept2022_pj_si_9128308_m.jpgਕਾਬਲੇਗੌਰ ਹੈ ਕਿ ਇਸ ਮੁਲਜ਼ਮ ਨੂੰ ਲੁਧਿਆਣਾ ਦੇ ਰਹਿਣ ਵਾਲੇ ਦੁੱਗਰੀ ਦੇ ਇਕ ਨੌਜਵਾਨ ਨੇ ਚਾਰ ਸਿਮ ਮੁਹੱਈਆ ਕਰਵਾਏ ਸਨ। ਫਤਿਹਵੀਰ ਅਕਸਰ ਉਸ ਨੌਜਵਾਨ ਕੋਲ ਆਉਂਦਾ ਸੀ। ਕਾਰ 'ਚ ਬੰਬ ਲਗਾਉਣ ਤੋਂ ਪਹਿਲਾਂ ਮੁਲਜ਼ਮ ਫਤਿਹਵੀਰ ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਪੈਂਦੇ ਇਕ ਪੰਜ ਤਾਰਾ ਹੋਟਲ 'ਚ ਵੀ ਰਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਦੇ ਦੌਰਾਨ ਕਈ ਖੁਲਾਸੇ ਹੋ ਸਕਦੇ ਹਨ।