ਪੰਜਾਬ ’ਚ ਖਾਲੀ ਹੋਣ ਲੱਗੇ ਅਨਾਜ ਵਾਲੇ ਗੁਦਾਮ

in #delhi2 years ago

ਪੰਜਾਬ ’ਚ ਅਨਾਜ ਦੇ ਗੁਦਾਮ ਹੁਣ ਖਾਲੀ ਹੋਣ ਲੱਗ ਪਏ ਹਨ। ਲਗਾਤਾਰ ਬਣੀ ਹੋਈ ਤਪਸ਼ ਕਰਕੇ ਝੋਨੇ ਦੀ ਫ਼ਸਲ ਵੀ ਪ੍ਰਭਾਵਿਤ ਹੋਣ ਲੱਗ ਪਈ ਹੈ। ਕੋਵਿਡ ਦੀ ਪ੍ਰਕੋਪੀ ਮਗਰੋਂ ਪੰਜਾਬ ’ਚੋਂ ਅਨਾਜ ਦੀ ਮੂਵਮੈਂਟ ਤੇਜ਼ ਹੋਈ ਸੀ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਵੰਡੇ ਜਾਂਦੇ ਮੁਫ਼ਤ ਅਨਾਜ ਕਰਕੇ ਪੰਜਾਬ ਦੇ ਗੁਦਾਮਾਂ ਨੂੰ ਸਾਹ ਆਉਣ ਲੱਗਾ ਹੈ। ਐਤਕੀਂ ਸੂਬੇ ਵਿਚ ਅਨਾਜ ਭੰਡਾਰਨ ਦੀ ਕੋਈ ਸਮੱਸਿਆ ਨਹੀਂ ਰਹੇਗੀ। ਪਹਿਲੀ ਦਫ਼ਾ ਹੈ ਕਿ ਪੰਜਾਬ ’ਚੋਂ ਛੇ ਮਹੀਨੇ ਪਹਿਲਾਂ ਖ਼ਰੀਦ ਕੀਤੀ ਗਈ ਕਣਕ ’ਚੋਂ ਵੀ 50 ਫ਼ੀਸਦੀ ਕਣਕ ਦੀ ਮੂਵਮੈਂਟ ਹੋ ਚੁੱਕੀ ਹੈ।2022_9$largeimg_1180260326.jpgਵੇਰਵਿਆਂ ਅਨੁਸਾਰ ਹਰ ਵਰ੍ਹੇ ਇਨ੍ਹਾਂ ਦਿਨਾਂ ਵਿਚ ਕਣਕ ਦਾ ਸੂਬੇ ਦੇ ਗੁਦਾਮਾਂ ਵਿਚ 150 ਲੱਖ ਮੀਟਰਿਕ ਟਨ ਤੋਂ ਜ਼ਿਆਦਾ ਸਟਾਕ ਪਿਆ ਹੁੰਦਾ ਸੀ ਪ੍ਰੰਤੂ ਹੁਣ ਇਸ ਵੇਲੇ ਸਿਰਫ਼ 58 ਲੱਖ ਮੀਟਰਿਕ ਟਨ ਕਣਕ ਹੀ ਗੁਦਾਮਾਂ ਵਿਚ ਪਈ ਹੈ ਜੋ ਜਨਤਕ ਵੰਡ ਪ੍ਰਣਾਲੀ ਵਾਸਤੇ ਰਾਖਵੀਂ ਰੱਖੀ ਗਈ ਹੈ। ਉਂਜ, ਸੂਬੇ ਦੇ ਗੁਦਾਮਾਂ ਵਿਚ ਤਿੰਨ ਵਰ੍ਹਿਆਂ ਦੀ ਫ਼ਸਲ ਪਈ ਰਹਿੰਦੀ ਸੀ। ਵਰ੍ਹਾ 2022-23 ਵਿਚ 96 ਲੱਖ ਮੀਟਰਿਕ ਟਨ ਕਣਕ ਖ਼ਰੀਦ ਕੀਤੀ ਗਈ ਸੀ ਜਿਸ ’ਚੋਂ 54.16 ਲੱਖ ਟਨ ਕਣਕ ਭੇਜੀ ਚੁੱਕੀ ਹੈ।