ਮੂਸੇਵਾਲਾ ਕਤਲ ਮਾਮਲੇ 'ਚ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ 'ਮੋਹਨਾ' ਦਾ ਸਿਆਸੀ ਕੁਨੈਕਸ਼ਨ ਆਇਆ ਸਾਹਮਣੇ

in #punjab2 years ago

ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਵਿਚ ਹਰ ਦਿਨ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਪੁਲਸ ਵੱਲੋਂ ਮਾਨਸਾ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਮਨਮੋਹਨ ਸਿੰਘ ਮੋਹਨਾ ਦਾ ਸਿਆਸੀ ਕੁਨੈਕਸ਼ਨ ਵੀ ਸਾਹਮਣੇ ਆਇਆ ਹੈ। ਮਨਮੋਹਨ ਸਿੰਘ ਮੋਹਨਾ ਇਕ ਕਤਲ ਮਾਮਲੇ ਵਿਚ ਮਾਨਸਾ ਜੇਲ੍ਹ ਵਿਚ ਬੰਦ ਹੈ। ਸੂਤਰਾਂ ਅਨੁਸਾਰ ਉਸ ਨੇ ਵਿਧਾਨ ਸਭਾ ਚੋਣਾਂ ਵੇਲੇ ਸਿੱਧੂ ਮੂਸੇਵਾਲਾ ਦੀ ਰੇਕੀ ਕਰਵਾਈ ਸੀ ਅਤੇ 4 ਸ਼ੂਟਰਾਂ ਨੂੰ ਪਿੰਡ ਰੱਲੀ ਵਿਖੇ ਪਨਾਹ ਦਿੱਤੀ ਸੀ। ਪੁਲਸ ਨੇ ਬੇਸ਼ੱਕ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਦਿੱਤੀ ਹੈ ਪਰ ਸੂਤਰਾਂ ਅਨੁਸਾਰ ਇਨ੍ਹਾਂ ਸ਼ੂਟਰਾਂ ਨੇ ਮੂਸੇਵਾਲਾ ਨੂੰ ਚੋਣਾਂ ਸਮੇਂ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਸੁਰੱਖਿਆ ਜ਼ਿਆਦਾ ਹੋਣ ਕਾਰਨ ਸ਼ੂਟਰ ਉਸ ਵੇਲੇ ਇਸ ਵਿਚ ਕਾਮਯਾਬ ਨਹੀਂ ਹੋ ਸਕੇ।ਦੱਸਿਆ ਜਾ ਰਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਰੇਕੀ ਕਰਵਾਉਣ ਦੇ ਸ਼ੱਕ ’ਚ ਲਿਆਂਦੇ ਮਨਮੋਹਨ ਸਿੰਘ ਮੋਹਨਾ ਬੁਢਲਾਡਾ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਕਾਂਗਰਸ ਵਿਚ ਸ਼ਾਮਿਲ ਹੋਏ ਸਨ, ਜਿਸ ਦੀ ਫੋਟੋ ਬੁਢਲਾਡਾ ਦੀ ਕਾਂਗਰਸੀ ਉਮੀਦਵਾਰ ਡਾ. ਰਣਵੀਰ ਕੌਰ ਮੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਮਨਮੋਹਨ ਸਿੰਘ ਮੋਹਨਾ ਸਿਰਫ਼ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਲਈ ਹੀ ਕਾਂਗਰਸ ’ਚ ਸ਼ਾਮਿਲ ਹੋਏ ਸਨ, ਜਿਸ ਨੇ ਬਾਅਦ ਵਿਚ ਉਸ ਦੀ ਰੇਕੀ ਕਰਵਾਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ 4 ਸ਼ੂਟਰ ਚੋਣਾਂ ਸਮੇਂ ਹਮਲਾ ਕਰਨ ਦੀ ਤਾਕ ਵਿਚ ਪਿੰਡ ਮੂਸਾ ਦੇ ਆਲੇ-ਦੁਆਲੇ ਰਹਿੰਦੇ ਰਹੇ ਹਨ। ਮਨਮੋਹਨ ਸਿੰਘ ਮੋਹਨਾ 21 ਜੂਨ ਤੱਕ ਪੁਲਸ ਕੋਲ ਰਿਮਾਂਡ ’ਤੇ ਹੈ।IMG_20220621_171401.jpg