ਅਦਾਕਾਰ ਧਰਮਿੰਦਰ ਹਸਪਤਾਲ ਤੋਂ ਘਰ ਪਰਤੇ

in #wortheum2 years ago

ਬਾਲੀਵੁੱਡ ਅਦਾਕਾਰ Dharmendra_2012.jpg

ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਵਿੱਚ ਛਪੀ ਖ਼ਬਰ ਮੁਤਾਬਕ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ ਸੀ।

ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਰਿਲੀਜ਼ ਕਰਕੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਇੱਕ ਵੀਡੀਓ ਟਵੀਟ ਕਰਦੇ ਹੋਏ ਆਖਿਆ ਹੈ, "ਦੋਸਤੋ ਮੈਂ ਇੱਕ ਸਬਕ ਸਿੱਖਿਆ ਹੈ। ਕੋਈ ਵੀ ਚੀਜ਼ ਇੱਕ ਹੱਦ ਤੋਂ ਵੱਧ ਨਹੀਂ ਕਰਨੀ ਚਾਹੀਦੀ। ਮੈਂ ਅਜਿਹਾ ਕੀਤਾ ਹੈ ਅਤੇ ਨਤੀਜਾ ਭੁਗਤਿਆ ਹੈ।''

''ਮੇਰੀ ਪਿੱਠ ਦੀ ਮਾਸਪੇਸ਼ੀ ਖਿੱਚੀ ਗਈ ਅਤੇ ਮੈਨੂੰ ਦੋ-ਚਾਰ ਦਿਨ ਹਸਪਤਾਲ ਰਹਿਣਾ ਪਿਆ। ਇਹ ਕਾਫ਼ੀ ਮੁਸ਼ਕਿਲ ਸੀ ਪਰ ਹੁਣ ਮੈਂ ਤੁਹਾਡੀਆਂ ਦੁਆਵਾਂ ਨਾਲ ਘਰ ਵਾਪਿਸ ਆ ਗਿਆ ਹਾਂ। ਮੈਂ ਅੱਗੇ ਤੋਂ ਧਿਆਨ ਰੱਖਾਂਗਾ। ਤੁਹਾਨੂੰ ਸਭ ਨੂੰ ਮੇਰਾ ਪਿਆਰ।"