ਪੰਜਾਬ ਸਰਕਾਰ ਨੇ ਨੌਜਵਾਨਾਂ ਲਈ ਕੱਢੀਆਂ ਨੌਕਰੀਆਂ, 21 ਜੂਨ ਤੱਕ ਕਰੋ ਅਪਲਾਈ

in #wortheum2 years ago

ਵਿਦਿਅਕ ਯੋਗਤਾ :

ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ ਹੈ। ਉਸ ਕੋਲ ਆਈਟੀਆਈ ਤੋਂ ਸਿਵਿਲ/ਮਕੈਨੀਕਲ ‘ਚ ਡਰਾਫਟਸਮੈਨ ਦਾ 2 ਸਾਲ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ।

ਉਮਰ ਹੱਦ

ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪੰਜਾਬ ਰਾਜ ਦੇਅਨੁਸਿੂਚਤ ਜਾਤੀ ਅਤੇਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 42 ਸਾਲ ਹੋਵੇਗੀ। ਰਾਜ ਅਤੇ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਲਈ ਉਮਰ ਦੀ ਉਪਰਲੀ ਸੀਮਾ ‘ਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਹੱਦ 45 ਸਾਲ ਹੋਵੇਗੀ। ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਦੇ ਕੇਸ ‘ਚ ਉਪਰਲੀ ਉਮਰ ਹੱਦ ਨਿਯਮਾਂ ਦੇ ਆਧਾਰ ‘ਤੇ ਹੋਵੇਗੀ। ਦਿਵਿਆਂਗ ਉਮੀਦਵਾਰ ਲਈ ਉਪਰਲੀ ਉਮਰ ਹੱਦ ਵਿਚ 10 ਸਾਲ ਵੱਧ ਦਿੰਦੇ ਹੋਈ ਹੋਏ ਵੱਧ ਤੋਂ ਵੱਧ ਉਮਰ ਹੱਦ 47 ਸਾਲ ਹੋਵੇਗੀ।

ਅਪਲਾਈ ਕਰਨ ਲਈ ਫੀਸ

ਜਨਰਲ ਵਰਗ ਲਈ 1000 ਰੁਪਏ ਫੀਸ
ਐੱਸਸੀ/ਬੀਸੀ/ਈਡਬਲਯੂਐੱਸ ਉਮੀਦਵਾਰਾਂ ਲਈ 250 ਰੁਪਏ
ਐਕਸ ਸਰਵਿਸਮੈੱਨ ਤੇ ਡਿਪੈਂਡੇਂਟ ਲਈ 200 ਰੁਪਏ
ਫਿਜ਼ੀਕਲੀ ਐਂਡੀਕੈਪਡ ਲਈ 500 ਰੁਪਏ
ਪੇਮੈਂਟ ਮੋਡ ਆਨਲਾਈਨ