ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਇਸ ਸਾਲ ਭਰਤੀ ਦੀ ਉਮਰ ਕੀਤੀ 23 ਸਾਲ

in #wortheum2 years ago

ਕੇਂਦਰ ਸਰਕਾਰ ਨੇ 2 ਸਾਲਾਂ ਤੋਂ ਕੋਰੋਨਾ ਕਾਰਨ ਫੌਜ 'ਚ ਭਰਤੀ ਨਾ ਹੋਣ ਕਾਰਨ ਉਮਰ ਪਾਰ ਕਰ ਚੁੱਕੇ ਨੌਜਵਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਅਜਿਹੇ ਨੌਜਵਾਨ ਹੁਣ ਅਗਨੀਪਥ ਭਰਤੀ ਯੋਜਨਾ ਦੇ ਤਹਿਤ ਫੌਜ ਵਿੱਚ ਭਰਤੀ ਹੋ ਸਕਣਗੇ। ਦਰਅਸਲ, ਸਰਕਾਰ ਨੇ ਇਸ ਸਕੀਮ ਤਹਿਤ ਉਮੀਦਵਾਰਾਂ ਦੀ ਉਮਰ ਸੀਮਾ 21 ਸਾਲ ਤੋਂ ਵਧਾ ਕੇ 23 ਸਾਲ ਕਰ ਦਿੱਤੀ ਹੈ। ਹੁਣ ਤੱਕ ਸਰਕਾਰ ਨੇ ਭਰਤੀ ਲਈ ਉਮਰ ਸਾਢੇ 17 ਸਾਲ ਤੋਂ 21 ਸਾਲ ਤੈਅ ਕੀਤੀ ਸੀ। ਹਾਲਾਂਕਿ ਸਰਕਾਰ ਨੇ ਉਮਰ ਦੀ ਇਹ ਸੀਮਾ ਸਿਰਫ ਇਸ ਸਾਲ ਲਈ ਹੀ ਵਧਾਈ ਹੈ। ਪਤਾ ਲੱਗਾ ਹੈ ਕਿ ਪਿਛਲੇ 2 ਸਾਲਾਂ ਤੋਂ ਫੌਜ ਵਿੱਚ ਕੋਈ ਭਰਤੀ ਨਹੀਂ ਹੋਈ ਸੀ। ਇਸ ਲਈ ਸਰਕਾਰ ਨੇ ਅਗਨੀਪਥ ਸਕੀਮ ਤਹਿਤ ਫੌਜ 'ਚ ਭਰਤੀ ਦੀ ਤਿਆਰੀ ਕਰ ਰਹੇ 23 ਸਾਲ ਤੱਕ ਦੇ ਨੌਜਵਾਨਾਂ ਨੂੰ ਇਹ ਮੌਕਾ ਦਿੱਤਾ ਹੈ।