ਹੁਸ਼ਿਆਰਪੁਰ: ਬੋਲਵੈੱਲ ’ਚ ਡਿੱਗਿਆ 6 ਸਾਲਾ ਬੱਚਾ ਲੜ ਰਿਹੈ ਮੌਤ ਤੇ ਜ਼ਿੰਦਗੀ ਦੀ ਲੜਾਈ, ਮਾਪੇ ਰੋ-ਰੋ ਬੇਹਾਲ

in #wortheum2 years ago (edited)

Screenshot_2022_0522_152301.jpgਗੜ੍ਹਦੀਵਾਲਾ (ਵੈੱਬ ਡੈਸਕ, ਵਰਿੰਦਰ ਪੰਡਿਤ, ਮੋਮੀ)— ਜ਼ਿਲ੍ਹਾ ਹੁਸ਼ਿਆਰਪੁਰ ’ਚ ਪੈਂਦੇ ਗੜ੍ਹਦੀਵਾਲਾ ਤੋਂ ਅੱਜ ਸਵੇਰੇ ਉਸ ਵੇਲੇ ਮੰਦਭਾਗੀ ਘਟਨਾ ਸਾਹਮਣੇ ਆਈ, ਜਦੋਂ ਇਥੇ ਇਕ 6 ਸਾਲਾ ਬੱਚਾ ਬੋਰਵੈੱਲ ’ਚ ਜਾ ਡਿੱਗਿਆ। ਇਹ ਘਟਨਾ ਬੈਰਮਪੁਰ ਦੇ ਨੇੜੇ ਪੈਂਦੇ ਖਿਆਲਾ ਬੁਲੰਦਾ ਪਿੰਡ ਵਿਚ ਵਾਪਰੀ। ਬੱਚੇ ਦੀ ਪਛਾਣ ਰਿਤਿਕ ਰੌਸ਼ਨ ਦੇ ਰੂਪ ’ਚ ਹੋਈ ਹੈ, ਜੋਕਿ ਇਕ ਪ੍ਰਵਾਸੀ ਮਜ਼ਦੂਰ ਦਾ ਬੱਚਾ ਹੈ। ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਪੁਲਸ ਪ੍ਰਸ਼ਾਸਨ ਅਤੇ ਸੰਸਥਾਵਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ।