ਸੌਂਕਣ ਸੌਂਕਣੇ' ਨੂੰ ਮਿਲ ਰਿਹਾ ਖੂਬ ਪਿਆਰ, ਐਮੀ-ਸਰਗੁਣ ਤੇ ਨਿਮਰਤ ਦੀ ਲਵ ਕੈਮਿਸਟਰੀ ਪਹੁੰਚੀ 10 ਕਰੋੜ ਤੋਂ ਪਾਰ
ਫਿਲਮ 'ਸੌਂਕਣ ਸੌਂਕਣੇ' (Saunkan Saunkne) 'ਚ ਪੰਜਾਬੀ ਗਾਇਕ 'ਤੇ ਅਦਾਕਾਰ ਐਮੀ ਵਿਰਕ (Ammy Virk), ਸਰਗੁਣ ਮਹਿਤਾ (Sargun Mehta) ਅਤੇ ਨਿਮਰਤ ਖਹਿਰਾ (Nimrat Khaira) ਦੀ ਜੋੜੀ ਨੂੰ ਬਾੱਕਸ ਆਫਿਸ ਤੇ ਪ੍ਰਸ਼ੰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਨ੍ਹਾਂ ਤਿੰਨਾਂ ਕਲਾਕਾਰਾਂ ਦੀ ਲਵ ਕੈਮਿਸਟਰੀ ਨੂੰ ਦੇਖਣ ਲਈ ਕਈ ਦਰਸ਼ਕ ਸਿਨੇਮਾਘਰਾਂ ਦਾ ਰੁੱਖ ਕਰ ਰਹੇ ਹਨ। ਖਾਸ ਗੱਲ ਤਾਂ ਇਹ ਹੈ ਕਿ ਐਮੀ, ਸਰਗੁਣ ਅਤੇ ਨਿਮਰਤ ਦੀ ਜੋੜੀ ਨੇ ਬਹੁਤ ਥੋੜੇ ਦਿਨ੍ਹਾਂ ਵਿੱਚ 10 ਕਰੋੜ ਤੋਂ ਪਾਰ ਦੀ ਕਮਾਈ ਕਰ ਲਈ ਹੈ। ਇਸਦੀ ਜਾਣਕਾਰੀ ਕਲਾਕਾਰਾਂ ਵੱਲੋਂ ਆਪਣੇ ਸੋਸ਼ਲ ਅਕਾਊਂਟ ਤੇ ਸ਼ੇਅਰ ਕੀਤੀ ਗਈ ਹੈ।
Very nice